ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਹੋਣਗੇ ਏਟੀਐੱਫ ਦੇ ਕਾਰਜਕਾਰੀ ਮੁਖੀ

ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਹੋਣਗੇ ਏਟੀਐੱਫ ਦੇ ਕਾਰਜਕਾਰੀ ਮੁਖੀ

ਵਾਸ਼ਿੰਗਟਨ : ਐੱਫਬੀਆਈ ਦੇ ਨਵੇਂ ਡਾਇਰੈਕਟਰ ਕਾਸ਼ ਪਟੇਲ ਨੂੰ ਸ਼ਰਾਬ, ਤੰਬਾਕੂ, ਹਥਿਆਰਾਂ ਤੇ ਵਿਸਫੋਟਕਾਂ (ਏਟੀਐੱਫ) ਬਾਰੇ ਬਿਊਰੋ ਦਾ ਕਾਰਜਕਾਰੀ ਮੁਖੀ ਲਾਏ ਜਾਣ ਦੀ ਉਮੀਦ ਹੈ। ਇਹ ਦਾਅਵਾ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਹੈ। ਪਟੇਲ ਇਸ ਅਹੁਦੇ ਦਾ ਹਲਫ਼ ਅਗਲੇ ਹਫ਼ਤੇ ਲੈ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਕੋਲ ਨਿਆਂ ਵਿਭਾਗ ਦੀਆਂ ਦੋ ਸਭ ਤੋਂ ਵੱਡੀਆਂ ਏਜੰਸੀਆਂ ਦੀ ਕਮਾਨ ਹੋਵੇਗੀ। ਪਟੇਲ ਨੇ ਸ਼ੁੱਕਰਵਾਰ ਨੂੰ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ ਸੀ। ਦੱਸ ਦੇਈਏ ਕਿ ਏਟੀਐੱਫ ਵੱਖਰੀ ਏਜੰਸੀ ਹੈ, ਜਿਸ ਵਿਚ 5500 ਦੇ ਕਰੀਬ ਮੁਲਾਜ਼ਮ ਹਨ, ਜੋ ਹਥਿਆਰਾਂ, ਵਿਸਫੋਟਕਾਂ ਤੇ ਅਗਜ਼ਨੀ ਲਈ ਕੌਮੀ ਕਾਨੂੰਨ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਹੋਰ ਚੀਜ਼ਾਂ ਦੇ ਨਾਲ ਸੰਘੀ ਹਥਿਆਰਾਂ ਦੇ ਡੀਲਰਾਂ ਨੂੰ ਲਾਇਸੈਂਸ ਦੇਣ, ਅਪਰਾਧਾਂ ਵਿੱਚ ਵਰਤੀਆਂ ਜਾਂਦੀਆਂ ਬੰਦੂਕਾਂ ਦਾ ਪਤਾ ਲਗਾਉਣ ਅਤੇ ਗੋਲੀਬਾਰੀ ਦੀ ਜਾਂਚ ਵਿੱਚ ਖ਼ੁਫੀਆ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ ਵੀ ਏਟੀਐੱਫ ਦੀ ਜ਼ਿੰਮੇਵਾਰੀ ਹੈ।

Share: