ਓਲਫ਼ ਸ਼ੁਲਜ਼ ਚੋਣ ਹਾਰੇ, ਫਰੈਡਰਿਕ ਮਰਜ਼ ਦੀ ਕੰਜ਼ਰਵੇਟਿਵ ਪਾਰਟੀ ਜਿੱਤੀ

ਓਲਫ਼ ਸ਼ੁਲਜ਼ ਚੋਣ ਹਾਰੇ, ਫਰੈਡਰਿਕ ਮਰਜ਼ ਦੀ ਕੰਜ਼ਰਵੇਟਿਵ ਪਾਰਟੀ ਜਿੱਤੀ

ਬਰਲਿਨ : ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ Olaf Scholz ਦੀ ਸੈਂਟਰ ਲੈਫਟ ਸੋਸ਼ਲ ਡੈਮੋਕਰੈਟਸ ਪਾਰਟੀ ਨੂੰ ਸੰਸਦੀ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ ’ਤੇ ਰਹੀ ਹੈ। ਵਿਰੋਧੀ ਧਿਰ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਡਰਿਕ ਮਰਜ਼ Friedrich Merz ਨੇ ਐਤਵਾਰ ਨੂੰ ਹੋਈਆਂ ਕੌਮੀ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ ਜਦੋਂ ਕਿ ਅਲਟਰਨੇਟਿਵ ਫਾਰ ਜਰਮਨੀ Alternative for Germany ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੱਜੇ-ਪੱਖੀ ਪਾਰਟੀ ਲਈ ਸਭ ਤੋਂ ਮਜ਼ਬੂਤ ​​ਪ੍ਰਦਰਸ਼ਨ ਵਿੱਚ ਆਪਣੀ ਹਮਾਇਤ ਦੁੱਗਣੀ ਕੀਤੀ ਹੈ।

ਚਾਂਸਲਰ ਓਲਫ ਸ਼ੁਲਜ਼ ਨੇ ਲੋਕਾਂ ਦੇ ਫ਼ਤਵੇ ਨੂੰ ‘ਕੌੜਾ ਚੋਣ ਨਤੀਜਾ’ ਦਸਦਿਆਂ ਆਪਣੀ ਪਾਰਟੀ ਸੈਂਟਰ-ਲੈਫਟ ਸੋਸ਼ਲ ਡੈਮੋਕਰੈਟਸ ਲਈ ਹਾਰ ਮੰਨ ਲਈ। ਏਆਰਡੀ ਅਤੇ ਜ਼ੈੱਡਡੀਐਫ ਪਬਲਿਕ ਟੈਲੀਵਿਜ਼ਨ ਲਈ ਦਿਖਾਏ ਰੁਝਾਨਾਂ ਵਿਚ ਉਨ੍ਹਾਂ ਦੀ ਪਾਰਟੀ ਆਲਮੀ ਜੰਗ ਤੋਂ ਬਾਅਦ ਸੰਸਦੀ ਚੋਣਾਂ ਵਿੱਚ ਸਭ ਤੋਂ ਮਾੜੇ ਨਤੀਜੇ ਨਾਲ ਤੀਜੇ ਸਥਾਨ ’ਤੇ ਰਹੀ ਹੈ।

Share: