ਅਲਾਹਾਬਾਦੀਆ ਨੇ ਐਫਆਈਆਰ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ

ਅਲਾਹਾਬਾਦੀਆ ਨੇ ਐਫਆਈਆਰ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ

ਨਵੀਂ ਦਿੱਲੀ : ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਹਬਾਦੀਆ Ranveer Allahbadia ਨੇ ਸ਼ੁੱਕਰਵਾਰ ਨੂੰ ਯੂ-ਟਿਊਬ ’ਤੇ ਇੱਕ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਦਰਜ ਕਰਵਾਈਆਂ ਐਫਆਈਆਰਜ਼ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਅਲਾਹਾਬਾਦੀਆ Ranveer Allahbadia ਵੱਲੋਂ ਪੇਸ਼ ਹੋਏ ਵਕੀਲ ਅਭਿਨਵ ਚੰਦਰਚੂੜ ਦੀਆਂ ਅਰਜ਼ੀਆਂ ਦਾ ਨੋਟਿਸ ਲਿਆ ਅਤੇ ਕਿਹਾ ਕਿ ਪਟੀਸ਼ਨ ਦੋ-ਤਿੰਨ ਦਿਨਾਂ ਵਿੱਚ ਸੂਚੀਬੱਧ ਕਰ ਦਿੱਤੀ ਜਾਵੇਗੀ।

ਚੰਦਰਚੂੜ ਨੇ ਇਸ ਆਧਾਰ ‘ਤੇ ਫੌਰੀ ਸੁਣਵਾਈ ਦੀ ਮੰਗ ਕੀਤੀ ਕਿ ਅਲਾਹਬਾਦੀਆ Ranveer Allahbadia ਨੂੰ ਅਸਾਮ ਪੁਲੀਸ ਨੇ ਅੱਜ ਤਲਬ ਕੀਤਾ ਹੈ। ਕਾਮੇਡੀਅਨ ਸਮਯ ਰੈਨਾ ਦੇ ਯੂਟਿਊਬ ਸ਼ੋਅ ਇੰਡੀਆਜ਼ ਗੌਟ ਲੇਟੈਂਟ ‘India’s Got Latent’ ‘ਤੇ ਮਾਤਾ-ਪਿਤਾ ਬਾਰੇ ਪੋਡਕਾਸਟਰ ਅਲਾਹਬਾਦੀਆ Ranveer Allahbadia ਦੀ ਟਿੱਪਣੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਅਤੇ ਹੋਰਾਂ ਵਿਰੁੱਧ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

Share: