ਲੁਧਿਆਣਾ ਤੋਂ ਬਠਿੰਡਾ ਤੱਕ ਛੇ-ਲੇਨ ਹਾਈਵੇਅ 36 ਪਿੰਡਾਂ ਵਿਚੋਂ ਲੰਘੇਗਾ, ਜ਼ਮੀਨ ਐਕੁਆਇਰ

ਲੁਧਿਆਣਾ ਤੋਂ ਬਠਿੰਡਾ ਤੱਕ ਛੇ-ਲੇਨ ਹਾਈਵੇਅ 36 ਪਿੰਡਾਂ ਵਿਚੋਂ ਲੰਘੇਗਾ, ਜ਼ਮੀਨ ਐਕੁਆਇਰ

ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ਮੁੜ ਪਟੜੀ ਉਤੇ ਆ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕਿਹਾ ਹੈ ਕਿ ਐਕੁਆਇਰ ਕੀਤੀ ਗਈ ਤਕਰੀਬਨ ਸਾਰੀ ਜ਼ਮੀਨ ’ਤੇ ਕਬਜ਼ਾ ਲੈ ਲਿਆ ਗਿਆ ਹੈ। NHAI ਨੇ ਪਿਛਲੇ ਸਾਲ ਜ਼ਮੀਨ ਦੀ ਘਾਟ ਕਾਰਨ ਵੱਡੇ ਪ੍ਰੋਜੈਕਟ ਨੂੰ ਵਾਪਸ ਲੈ ਲਿਆ ਸੀ।

75.54 ਕਿਲੋਮੀਟਰ ਛੇ-ਲੇਨ ਗ੍ਰੀਨਫੀਲਡ ਹਾਈਵੇਅ ਪੰਜਵਾਂ ਵੱਡਾ NHAI ਪ੍ਰੋਜੈਕਟ ਸੀ। ਇਸ ਤੋਂ ਇਲਾਵਾ ਕੇਂਦਰ ਦੇ ਪ੍ਰਮੁੱਖ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਕੰਮ ਵੀ ਜ਼ੋਰਾਂ ਉਤੇ ਹਨ। ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਲੋੜੀਂਦੀ ਕੁੱਲ ਜ਼ਮੀਨ ਦਾ 95 ਪ੍ਰਤੀਸ਼ਤ ਤੋਂ ਵੱਧ ਹਿੱਲਾ NHAI ਨੂੰ ਸੌਂਪ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਆਸ ਬੱਝੀ ਹੈ।

ਪੰਜਾਬ ਸਰਕਾਰ ਲਈ ਇਹ ਇਕ ਰਾਹਤ ਵਾਲੀ ਖਬਰ ਹੈ, ਕਿਉਂਕਿ NHAI ਨੇ ਰਾਜ ਵਿੱਚ ਜ਼ਮੀਨ ਦੀ ਉਪਲਬਧਤਾ ਨਾ ਹੋਣ ਕਾਰਨ ਵੱਖ-ਵੱਖ ਹਾਈਵੇ ਪ੍ਰੋਜੈਕਟਾਂ ਨੂੰ ਟਾਲ ਦਿੱਤਾ ਸੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਪੰਜਾਬ ਤੋਂ ਟਾਲ ਦਿੱਤੇ ਗਏ ਪ੍ਰੋਜੈਕਟਾਂ ਨੂੰ ਵਾਪਸ ਲੈਣ/ਰੱਦ ਕਰਨ ਅਤੇ ਉਨ੍ਹਾਂ ਨੂੰ ਹੋਰ ਲੋੜਵੰਦ ਰਾਜਾਂ ਨੂੰ ਅਲਾਟ ਕਰਨ ਦੀ ਧਮਕੀ ਦੇਣ ਤੋਂ ਬਾਅਦ ਹੀ ਰਾਜ ਸਰਕਾਰ ਹਰਕਤ ਵਿੱਚ ਆਈ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਅਤੇ NHAI ਪ੍ਰੋਜੈਕਟਾਂ ਦੀ ਮੁੜ ਸੁਰਜੀਤੀ ਲਈ ਲੰਬਿਤ ਜ਼ਮੀਨ ਦਾ ਕਬਜ਼ਾ ਯਕੀਨੀ ਬਣਾਉਣ ਲਈ ਸਬੰਧਤ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਹਫਤਾਵਾਰੀ ਮੀਟਿੰਗਾਂ ਕੀਤੀਆਂ ਸਨ।

NHAI ਨੇ ਹੁਣ ਵੱਲੋਂ ਨਵੇਂ ਹਾਈਵੇਅ ਦੇ ਨਿਰਮਾਣ ਲਈ ਕੰਮ ਮੁੜ ਸ਼ੁਰੂ ਕਰਨ ਲਈ ਟੈਂਡਰ ਜਾਰੀ ਕੀਤੇ ਹਨ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ਦੇ ਪੈਕੇਜ 2 ਅਧੀਨ ਕੁੱਲ 33.043 ਕਿਲੋਮੀਟਰ ਵਿੱਚੋਂ 29.5 ਕਿਲੋਮੀਟਰ ਦਾ ਕਬਜ਼ਾ NHAI ਨੂੰ ਸੌਂਪ ਦਿੱਤਾ ਗਿਆ ਹੈ।

NHAI ਦੇ ਅਧਿਕਾਰੀਆਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪੈਕੇਜ 2 ਦੇ 12.2 ਕਿਲੋਮੀਟਰ ਹਿੱਸੇ ਅਤੇ ਬਠਿੰਡਾ (13.2 ਕਿਲੋਮੀਟਰ) ਅਤੇ ਬਰਨਾਲਾ (17.1 ਕਿਲੋਮੀਟਰ) ਦੇ ਅਧੀਨ ਆਉਣ ਵਾਲੇ 30.3 ਕਿਲੋਮੀਟਰ ਪੈਕੇਜ 1 ਲਈ ਪੂਰੀ ਜ਼ਮੀਨ ਵੀ ਉਪਲਬਧ ਕਰਵਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪ੍ਰੋਜੈਕਟ ‘ਤੇ ਰੁਕੇ ਹੋਏ ਕੰਮ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿਚ ਹਾਈਵੇਅ ਦੇ 45.243 ਕਿਲੋਮੀਟਰ ਹਿੱਸੇ ਨੂੰ ਬਣਾਉਣ ਲਈ ਕੁੱਲ 323.52 ਹੈਕਟੇਅਰ ਜ਼ਮੀਨ ਦੀ ਲੋੜ ਸੀ, ਜਿਸ ਲਈ ਕੁੱਲ 544.36 ਕਰੋੜ ਰੁਪਏ ਦੀ ਅਲਾਟ ਰਕਮ ਜਮ੍ਹਾ ਕਰ ਦਿੱਤੀ ਗਈ ਸੀ ਅਤੇ ਜ਼ਮੀਨ ਮਾਲਕਾਂ ਨੂੰ ਵੰਡ ਦਿੱਤੀ ਗਈ ਸੀ। ਇਹ ਹਾਈਵੇਅ ਲੁਧਿਆਣਾ ਅਤੇ ਰਾਏਕੋਟ ਤਹਿਸੀਲਾਂ, ਬਰਨਾਲਾ ਅਤੇ ਤਪਾ ਤਹਿਸੀਲਾਂ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਫੂਲ ਤਹਿਸੀਲ ਵਿੱਚ ਪੈਂਦੇ 36 ਪਿੰਡਾਂ ਵਿੱਚੋਂ ਲੰਘੇਗਾ।

Share: