‘ ਛੋਲੇ ਦੇ ਕੇ ਪਾਸ ਹੋਇਆਂ ?’ ਅੱਜ ਇਹ ਮੁਹਾਵਰਾ ਅਲੋਪ ਜਿਹਾ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਤੱਕ,ਜਦੋਂ ਕਿਸੇ ਪੜੇ ਲਿਖੇ ਸੱਜਣ ਤੋਂ ਕੁਝ ਪੜਿਆ ਨਾਂ ਜਾਣਾਂ ਤਾਂ ਬਜੁਰਗਾਂ ਵਲੋਂ ਆਮ ਹੀ ਕਿਹਾ ਜਾਂਦਾ ਸੀ ਕਿ ‘ ਛੋਲੇ ਦੇ ਕੇ ਪਾਸ ਹੋਇਆਂ ? ਤੇਰੇ ਤੋਂ ਅਸੀਂ ਅਨਪੜ੍ਹ ਚੰਗੇ ਆਂ।’ 1960-61 ਤੱਕ ਪਿੰਡਾਂ ਚ ਪ੍ਰਾਇਮਰੀ ਸਕੂਲ ਹੀ ਹੋਇਆ ਕਰਦੇ ਸਨ। (ਪਹਿਲਾਂ ਪ੍ਰਾਇਮਰੀ ਸਕੂਲ 4 ਕਲਾਸਾਂ ਤੱਕ ਸੀ,ਫਿਰ 5 ਕਲਾਸਾਂ ਤੱਕ ਕਰ ਦਿੱਤੇ ਗਏ ਸਨ) ਤੇ 80% ਤੋਂ ਜਿਆਦਾ ਪਿੰਡ ਵਾਸੀ ਕਿਸਾਨੀ ਕਰਿਆ ਕਰਦੇ ਸਨ। ਤੇ ਆਪਣਾਂ ਨਾਂ ਵੀ ਮੁਸ਼ਕਿਲ ਨਾਲ ਹੀ ਲਿਖ ਸਕਿਆ ਕਰਦੇ ਸਨ। ਤੇ ਉਹਨਾਂ ਦੀ ਰੀਝ ਸੀ ਉਹਨਾਂ ਦਾ ਬੱਚਾ ਵੀ ਪੜ ਲਿਖ ਕੇ ਕੋਈ ਅਫਸਰ ਬਣੇ। ਇਸ ਲਈ ਉਹ ਆਪਣੇ ਬੱਚੇ ਦੇ ਮਾਸਟਰ (ਅਧਿਆਪਕ) ਨਾਲ ਨੇੜਤਾ ਬਣਾਈ ਰੱਖਦੇ ਸਨ। ਇਸ ਲਈ ਆਪਣੇ ਖੇਤਾਂ ਚ ਪੈਦਾ ਹੋਈ ਹਰ ਚੀਜ਼ ਗੁਰਦੁਆਰਾ ਸਾਹਿਬ ਚੜਾਉਣ ਤੋਂ ਬਾਅਦ ਮਾਸਟਰ ਜੀ ਨੂੰ ਵੀ ਦਿਆ ਕਰਦੇ ਸਨ। ਜਿਸ ਤਰ੍ਹਾਂ ਕਦੇ ਦੁੱਧ ਦੀ ਗੜਵੀ, ਛੱਲੀਆਂ, ਮੂਲੀਆਂ ਆਦਿ।ਜਿਆਦਾ ਤਰ ਮਾਸਟਰ ਸ਼ਹਿਰੀ ਹੋਇਆ ਕਰਦੇ ਸਨ, ਤੇ ਥੋੜ੍ਹੀ ਬਹੁਤ ਨਾਂਹ ਨੁੱਕਰ ਤੋਂ ਬਾਅਦ ਉਹ ਇਹ ਸੱਭ ਲੈ ਲਿਆ ਕਰਦੇ ਸਨ। ਉਹਨਾਂ ਦਿਨਾਂ ਚ ਕਣਕ-ਮੱਕੀ ਹੀ ਮੁੱਖ ਫਸਲ ਹੋਇਆ ਕਰਦੀ ਸੀ। ਹਰ ਕਿਸਾਨ ਘਰੇਲੂ ਜਰੂਰਤ ਮੁਤਾਬਿਕ ਦਾਲਾਂ ਵੀ ਬੀਜਿਆ ਕਰਦਾ ਸੀ। ਤੇ ਛੋਲੇ ਮਾਰੂ ਫਸਲ ਹੋਣ ਕਾਰਨ ਕਾਫੀ ਬੀਜੇ ਜਾਇਆ ਕਰਦੇ ਸ ।
Posted inLiterature