ਨਵੀਆਂ ਗੁੱਡੀਆਂ,ਨਵੇਂ ਪਟੋਲੇ

ਜਿਉਂਦੇ ਰਹਿਣ ਉਹ ਲੋਕ ਜਿੰਨ੍ਹਾਂ ਸੋਸ਼ਲ ਮੀਡੀਆ ਇਜ਼ਾਦ ਕੀਤਾ ।ਗੀਤ,ਗ਼ਜ਼ਲ ,ਕਵਿਤਾ ,ਵਾਰਤਿਕ ਤੇ ਸਾਹਿਤ ਦੀਆਂ ਹੋਰ ਵਿਧਾਵਾਂ ਤੇ ਜਿੰਨ੍ਹਾਂ  ਕੰਮ ਇੱਕੀਵੀਂ ਸਦੀ ਚ ਹੋਇਆ ਹੈ ,ਪਹਿਲਾਂ ਕਦੇ ਨਹੀਂ ਹੋਇਆ।
               ਲਿਖਣ ਵਾਲਿਆਂ ਦਾ ਕੋਈ ਥਾਹ ਨਹੀਂ। ਨੁਕਸ਼ ਕੱਢਣ ਵਾਲਿਆਂ ਦੀ ਕਤਾਰ ਕਿਹੜਾ ਛੋਟੀ ਹੈ!! ਵਾਹ!!ਵਾਹ!! ਕੋਕਾ,ਸਿਰਾ, ਫੱਟੇ ਚੱਕ,ਛੋਟੀਆਂ-ਛੋਟੀਆਂ ਗੱਲਾਂ,ਸਮਝੌਤੀਆਂ ਤੇ ਭੜਕਣ ਵਾਲੇ ਫੈਨਜ਼ ਦੀ ਵੀ ਘਾਟ ਨਹੀਂ।
                  ਅਗਲਿਆਂ ਗਰੁੱਪ ਬਣਾਏ ਹੋਏ ਹਨ।ਕਿਸੇ ਆਪਣੇ ਦੀ ਤਰੀਫ਼ ਦੇ ਪੁਲ ਬੰਨਣੇਆ , ਝੱਟ ਨਹੀਂ ਲਾਉਂਦੇ।ਕਿਸੇ ਵਿਰੋਧੀ ਦੇ ਮਗਰ ਪੈਣਾ ਹੋਵੇ ਬੱਸ ਇੱਕ ਵਾਰ ਸਿਸਕੇਰਣ ਦੀ ਲੋੜ੍ਹ ਹੈ।ਅਜਿਹੀ ਕੁੱਤੇਖਾਣੀ!!!! ਤੋਬਾ-ਤੋਬਾ!!ਬੁਰੇ ਦੇ ਘਰ ਦੇ ਘਰ ਤੱਕ ਚਲੇ ਜਾਂਦੇ ਹਨ।ਇਹੋ ਜਿਹੇ ਭਰਾਵਾਂ ਵਰਗੇ ਫੈਨਜ਼ ਸੱਚੀਓ ਕਿਸੇ ਵੱਡੇ ਮਾਣ-ਸਨਮਾਣ ਦੇ ਯੋਗ ਹੁੰਦੇ ਹਨ।
            ਉਹ ਤੇਰੀ!!!ਗੱਲ ਕੋਈ ਹੋਰ ਕਰਨ ਲੱਗੇ ਸੀ,ਤੁਰ ਕਿਸੇ ਹੋਰ ਪਾਸੇ ਹੀ ਗਏ।ਗੱਲ ਇਉਂ ਹੈ !! ਸੋਸ਼ਲ ਮੀਡੀਏ ਤੇ ਤੁਸੀਂ ਇੱਕ ਗੱਲ ਨੋਟ ਕੀਤੀ?? ਜੇ ਨਹੀਂ ਕੀਤੀ ਤਾਂ ਸੁਣੋ!!
        ਧਿਆਨ ਨਾਲ ਦੇਖਿਓ  ਹਰ ਕੋਈ ਗੀਤ,ਗ਼ਜ਼ਲ ,ਕਵਿਤਾ ਤੇ ਚੋਪੜੀ ਸਵਾਰੀ ਵਾਰਤਿਕ ‘ਚ ਗੱਲ ਕਰਦਾ ਹੈ।ਪਰਿਵਾਰ ਦੀ ਗੱਲ(ਖੁਸ਼ੀ/ਗਮੀ/ਸਧਾਰਨ) ਸਾਂਝੀ ਕਰਨੀ ਹੋਵੇ,ਆਪਣੀ ਵਿਧਾ ਦੀਆਂ ਦੋ-ਚਾਰ ਪੰਕਤੀਆਂ ਲਿਖ ਕੇ ਕਰਦੇ ਹਨ।ਮਜ਼ਾਲ ਐ ਸਧਾਰਨ ਸ਼ਬਦਾਂ ਚ ਗੱਲ ਬਿਆਨ ਕਰਨ।
          ਇੰਝ ਲਗਦਾ ਵੀ ਇਹ ਗੱਲ ਚੁੱਲਿਆਂ ਤੱਕ ਵੀ ਆ ਜਾਣੀ ਹੈ।ਘਰ ਮੱਕੀ ਦੀ ਰੋਟੀ,ਸਾਗ ਆਦਿ ਬਣੇ ਹੋਇਆ ਤਾਂ ਸਾਹਿਤਕਾਰਾਂ ਨੇ ਫੋਟੋ ਸਾਂਝੀ ਕਰਦਿਆਂ ਲਿਖਣਾ ਹੈ,..
  ”  ਮੱਕੀ ਦੀ ਰੋਟੀ,ਸਾਗ ਦੀ ਕੌਲੀ ਤੇ ਬਿੱਲੋ ਮੂਲੀ ਧਰਦੇ।
     ਰੋਟੀ ਖੁਸ਼ਕ ਖਾਣੀ ਔਖੀ ਮੱਖਣੀ ਨਾਲ ਕੂਲੀ ਕਰਦੇ ।”
                     ਜੇ ਕਿਸੇ ਦਿਨ ਸੁਆਣੀ ਦਾ ਮਨ ਖੁਸ਼ ਹੋਇਆ ਤਾਂ ਉਸ ਚੰਗੇ ਜਿਹੇ ਮੌਸਮ ‘ਚ ਚਾਹ ਨਾਲ ਪਕੌੜੇ ਬਣਾਉਂਦੀ ਨੇ ਇਹ ਸ਼ੇਅਰ ਸੋਸ਼ਲ ਅਕਾਊੰਟ ਤੇ ਜਰੂਰ ਸਾਂਝਾ ਕਰਨਾ ਹੈ,…
     “ਖਾ ਲੈ ਸੋਹਣਿਆ ਵੇ ਖ਼ਾਸ ਤੇਰੇ ਲਈ ਬਣਾਏ ਆ।
     ਧੂੰਏ ਨੇ ਮੱਤ ਮਾਰੀ ਵੇ ,ਹੱਥ ਚੁੱਲੇ ਤੇ ਜਲਾਏ ਆ।”
                    ਮੈਨੂੰ ਇਹ ਗੱਲ ਸਾਂਝੀ ਕਰਨ ਲਈ ਫੇਸਬੁੱਕ ਤੇ ਦੇਖੀ ਇੱਕ ਤਸਵੀਰ ਨੇ ਮਜਬੂਰ ਕੀਤਾ ਹੈ।ਕਿਸੇ ਸਾਹਿਤਕ ਸਾਥੀ ਨੇ ਫੋਟੋ ਸਾਂਝੀ ਕਰਦਿਆ,ਇਬਾਰਤ ਇੱਕ ਛੰਦ ਬੱਧ ਕਵਿਤਾ ਚ ਲਿਖੀ ਹੈ।ਸਾਇਦ ਉਹਨਾਂ ਨੇ ਆਪਣੇ -ਆਪ ਨੂੰ ਖਾਸਾ ਵੱਡਾ ਕਵੀ ਸਿੱਧ ਕਰਨਾ ਹੋਵੇ।
              ਮੈਂ ਇਹ ਗੱਲ ਕਹਿਣ ਲਈ ਉਸ ਸਾਹਿਤਕਾਰ ਬਾਈ ਤੋਂ ਪ੍ਰੇਰਿਤ ਹੋਇਆ।ਉਸ ਨੂੰ ਸ਼ਾਇਦ ਇੱਕ ਬਾਬੇ ਨੇ ਪ੍ਰੇਰਿਤ ਕੀਤਾ ਹੈ, ਜਿਸ ਦੀ ਫੋਨ ਡਾਇਰੈਕਟਰੀ ਸੋਸ਼ਲ ਮੀਡੀਏ ਤੇ ਵਾਇਰਲ ਹੋਈ ਸੀ।ਉਸ ਨੇ ਆਪਣੀ ਫੋਨ ਡਾਇਰੈਕਟਰੀ ਚ ਫੋਨ ਨੰਬਰ ਨੋਟ ਕਰਦੇ ਹੋਏ ਕਿਸੇ ਦਾ ਨਾਂ ਨਹੀਂ ਲਿਖਿਆ ਸਗੋ ਫੋਨ ਨੰਬਰ ਦੇ ਨਾਲ  ਉਸ ਵਿਆਕਤੀ ਦੇ ਸੰਦ ਦੀ  ਤਸਵੀਰ ਬਣਾ ਕੇ ਸੰਦ ਬੱਧ ਫੋਨ ਡਾਇਰੈਕਟਰੀ ਤਿਆਰ ਕੀਤੀ ਹੈ। ਜਿਉਂਦੇ ਰਹੋ ਬਾਬਾ ਜੀ
              ਇਹ ਸੋਸ਼ਲ ਮੀਡੀਆ ਅਧਾਰਿਤ ਸਾਹਿਤ ਦਾ ਦੌਰ ਹੈ ।ਕਦੇ ਟਰੱਕ/ਟਰਾਲੀ ਸ਼ਾਇਰੀ ਦਾ ਵੀ ਦੌਰ ਚੱਲਿਆ ਸੀ। ਉਦੋਂ ਇਹ ਵੀ ਲਿਖਿਆ ਪੜ੍ਹਨ ਨੂੰ ਮਿਲਦਾ ਸੀ…
       ਇਹ ਟਰਾਲੀ ਨਹੀਂ ਮੁਹੱਬਤ ਕਾ ਫੂਲ ਹੈ।
        ਭਾਰ ਉਤਨਾ ਪਾਉ ਜਿਤਨਾ ਅਸੂਲ ਹੈ।
ਸੋ ਹਰ ਗੱਲ,ਹਰ ਥਾਂ ਸ਼ਾਇਰੀ ਲਈ ਨਹੀਂ ਹੁੰਦੀ।ਘਰੇਲੂ ਗੱਲਾਂ ਨੂੰ ਘਰੇਲੂ ਗੱਲਾਂ,ਥਾਵਾਂ ਨੂੰ ਥਾਵਾਂ ਅਤੇ ਸ਼ਾਇਰੀ ਨੂੰ ਸ਼ਾਇਰੀ ਹੀ
Share: