ਕਪੂਰਥਲਾ ਬਣਿਆ ਜੂਏ, ਨਜਾਇਜ਼ ਲਾਟਰੀ ਅਤੇ ਦੜੇ-ਸੱਟੇ ਦਾ ਗੜ੍ਹ

ਕਪੂਰਥਲਾ ਬਣਿਆ ਜੂਏ, ਨਜਾਇਜ਼ ਲਾਟਰੀ ਅਤੇ ਦੜੇ-ਸੱਟੇ ਦਾ ਗੜ੍ਹ

ਸ਼ਹਿਰ ਵਿੱਚ ਧੜੱਲੇ ਨਾਲ ਚੱਲ ਰਹੀਆਂ ਗੈਰ ਕਾਨੂੰਨੀ ਤੇ ਜੂਏ, ਦੜੇ ਸੱਟੇ ਅਤੇ ਲਾਟਰੀ ਦੀਆਂ ਦੁਕਾਨਾਂ

ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਜਾਂਦੇ ਹਨ ਜੁਆਰੀ

ਐਸਐਸਪੀ ਵਤਸਲਾ ਗੁਪਤਾ ਕਾਰਵਾਈ ਕਰਨ ਦੇ ਵਾਅਦੇ ਦੇ ਬਾਵਜੂਦ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਦੁਕਾਨਾਂ

ਕਪੂਰਥਲਾ (ਪੂਜਾ ਸ਼ਰਮਾ) ਕਪੂਰਥਲਾ ਸ਼ਹਿਰ ਦੇ ਵਿੱਚ ਜੂਆ ਨਜਾਇਜ਼ ਲਾਟਰੀ ਅਤੇ ਦੜੇ ਸੱਟੇ ਦਾ ਗੈਰ ਕਾਨੂੰਨੀ ਕਾਰੋਬਾਰ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਨਾ ਗੈਰ ਕਾਨੂੰਨੀ ਕਾਰੋਬਾਰੀ ਤੋਂ ਦੁਖੀ ਕੁਝ ਲੋਕਾਂ ਨੇ ਦੱਸਿਆ ਕਿ ਜੂਆ, ਦੜੇ ਸੱਟੇ ਖਿਡਾਉਣ ਵਾਲੇ ਅਤੇ ਕੁਝ ਲੋਕ ਜਿਨਾਂ ਨੂੰ ਇਹਨਾਂ ਦੀ ਭਾਸ਼ਾ ਵਿੱਚ ਖਾਈਵਾਲ ਵੀ ਕਿਹਾ ਜਾਂਦਾ ਹੈ। ਇਹ ਖਾਈਵਾਲ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਿਰਾਏ ਤੇ ਕਮਰੇ ਲੈ ਕੇ ਜਾਂ ਦੁਕਾਨਾਂ ਤੇ ਸ਼ੀਸ਼ੇ ਦਰਵਾਜ਼ੇ ਲਗਵਾ ਕੇ ਲੋਕਾਂ ਨੂੰ ਖਿਡਾਉਂਦੇੇ ਹਨ। ਜਦੋਂ ਕੋਈ ਤਿਉਹਾਰ ਹੁੰਦਾ ਹੈ ਤਾਂ ਜਾਂ ਹਫਤਾਵਾਰੀ ਛੁਟੀਆਂ ਹੁੰਦੀਆਂ ਹਨ, ਉਸ ਵੇਲੇ ਜੂਏ ਦੇ ਕਾਰੋਬਾਰ ਲਗਭਗ 10 ਤੋਂ 15 ਗੁਣਾ ਵੱਧ ਜਾਂਦਾ ਹੈ। ਕਪੂਰਥਲਾ ਵਿੱਚ ਜੂਏ ਦੇ ਗੜ੍ਹ ਮੰਨੇ ਜਾਂਦੇ ਜਲੋਖਾਨਾ, ਕੇਸਰੀ ਬਾਗ, ਬਸ ਸਟੈਂਡ ਦੇ ਪਿੱਛੇ, ਸੀਨਪੁਰਾ ਚੌਂਕ ਵਗੈਰਾ ਮੁਹੱਲਿਆਂ ਜੂਏ ਦੇ ਨਾਲ-ਨਾਲ ਨਜਾਇਜ਼ ਲਾਟਰੀ ਅਤੇ ਦੜੇ ਸੱਟੇ ਦਾ ਕਾਰੋਬਾਰ ਤੇਜ਼ੀ ਨਾਲ ਚੱਲ ਰਿਹਾ ਹੈ। ਇਹੀ ਨਹੀਂ ਇਹਨਾਂ ਇਲਾਕਿਆਂ ਵਿਚ ਇਸ ਕਾਰੋਬਾਰ ਤਂ ਇਲਾਵਾ ਨਸ਼ਾ ਵੀ ਧੜੱਲੇ ਨਾਲ ਵਿਕ ਰਿਹਾ ਹੈ।
ਇਹ ਨਹੀਂ ਹੈ ਕਿ ਪੁਲਿਸ ਵੀ ਇਹਨਾਂ ਦੜੇ ਸੱਟੇ ਅਤੇ ਨਸ਼ੇ ਦੇ ਕਾਰੋਬਾਰੀਆਂ ਉਪਰ ਸ਼ਿਕੰਜਾ ਕੱਸਣ ਦਾ ਯਤਨ ਨਹੀਂ ਕਰਦੀ, ਪਰ ਜਦੋਂ ਵੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੁਲਿਸ ਵਿਭਾਗ ਵਿਚ ਸ਼ਾਮਲ ਕਾਲੀਆਂ ਭੇਡਾਂ ਹੋਣ ਵਾਲੀ ਰੇਡ ਦੀ ਜਾਣਕਾਰੀ ਲੀਕ ਕਰ ਦਿੰਦੀਆਂ ਹਨ।ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜੂਏ ਅਤੇ ਨਸ਼ਾ ਵੇਚਣ ਵਾਲੇ ਕਾਰੋਬਾਰੀ, ਖਾਈਵਾਲ, ਜੁਆਰੀਏ ਨਸ਼ੇੜੀਏ ਆਦਿ ਰਫੂ ਚੱਕਰ ਹੋ ਜਾਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ “ਜxxxxx” ਨਾਮ ਦਾ ਸ਼ਖਸ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਦੜੇ ਸੱਟੇ ਅਤੇ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਿਹਾ ਹੈ ਹਨ। ਦਸਿਆ ਜਾਂਦਾ ਹੈ ਇਸ ਸ਼ਖਸ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਕੁੱਝ ਦਿਨ ਪਹਿਲਾਂ ਵੀ ਇਸ ਸ਼ਖਸ ਨੂੰ ਇਕ ਕਤਲ ਦੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹਨਾਂ ਨਜਾਇਜ਼ ਕੰਮਾਂ ਦੇ ਵਿੱਚ ਕਈ ਘਰਾਂ ਦੇ ਨੌਜਵਾਨਾਂ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਕਈ ਨੌਜਵਾਨ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਕਰਕੇ ਸ਼ਹਿਰ ਛੱਡ ਕੇ ਭੱਜ ਗਏ ਹਨ।
ਇਸ ਮਾਮਲੇ ਵਿੱਚ ਜਦੋਂ ਐਸਐਸਪੀ ਸ੍ਰੀਮਤੀ ਵਤਸਲਾ ਗੁਪਤਾ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁਕਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸੰਬੰਧੀ ਐਸਐਸਪੀ ਸ੍ਰੀਮਤੀ ਵਤਸਲਾ ਗੁਪਤਾ ਨੂੰ ਪਹਿਲਾਂ ਵੀ ਕਈ ਪੱਤਰਕਾਰਾਂ ਵਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ ਜਿਹਨਾਂ ਵਿਚ ਐਸ.ਐਸ.ਪੀ ਸਾਹਿਬਾ ਨੇ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਸੀ। ਕਈ ਅਖਬਾਰਾਂ ਅਤੇ ਵੈਬ ਪੋਰਟਲਾਂ ਵਲੋਂ ਖਬਰਾਂ ਵੀ ਲਗਾਈਆਂ ਗਈਆਂ ਹਨ ਪਰ ਫੇਰ ਵੀ ਇਹ ਗੈਰ ਕਾਨੂੰਨੀ ਕੰਮ ਕਿਸ ਦੀ ਸ਼ਹਿ ਉਪਰ ਸ਼ਹਿਰ ਵਿਚ ਧੜੱਲੇ ਨਾਲ ਚੱਲ ਰਹੇ ਹਨ?


Keywords:

kapurthala crime, illegal gambling, drug trade, illegal lottery, police corruption, black market, youth debt, illegal betting, gambling dens, police raids, kapurthala illegal activities, kapurthala news, law enforcement, crime in punjab

Share: