ਜਲੰਧਰ (ਬਿਊਰੋ) ਰੱਖੜੀ ਮੌਕੇ ਭੈਣ ਭਰਾ ਦਾ ਮੂੰਹ ਮੀਠਾ ਨਾ ਕਰਵਾਏ, ਇਹ ਕਿਦਾਂ ਹੋ ਸਕਦਾ ਹੈ। ਪਰ ਅੱਜ ਕੱਲ ਬਾਜ਼ਾਰੋਂ ਮਿਲਣ ਵਾਲੀਆਂ ਮਿਠਾਈਆਂ ਬਲੱਡ ਸ਼ੂਗਰ ਅਤੇ ਸਿਹਤ ‘ਤੇ ਬੁਰਾ ਅਸਰ ਪਾ ਸਕਦੀਆਂ ਹਨ। ਆਓ ਅੱਜ ਸਾਂਝੇ ਕਰੀਏ ਤੁਹਾਡੇ ਨਾਲ ਮਿਠਾਈਆਂ ਦੀਆਂ ਕੁਝ ਵਿਕਲਪ (options) ਜਿਹਨਾਂ ਨਾਲ ਸਿਹਤ ਤੇ ‘ਤੇ ਬੁਰਾ ਅਸਰ ਨਹੀਂ ਪਵੇਗਾ ਅਤੇ ਮੂੰਹ ਵੀ ਮਿੱਠਾ ਹੋਵੇਗਾ।
ਬੇਸਨ ਅਤੇ ਗੁੜ੍ਹ ਦੇ ਲੱਡੂ: ਰੱਖੜੀ ਮੌਕੇ ਤੁਸੀਂ ਸਿਹਤਮੰਦ ਬੇਸਨ ਅਤੇ ਗੁੜ੍ਹ ਦੇ ਲੱਡੂ ਬਣਾ ਸਕਦੇ ਹੋ। ਬੇਸਨ ਅਤੇ ਗੁੜ ਦੇ ਲੱਡੂ ਸਿਹਤਮੰਦ ਹੁੰਦੇ ਹਨ। ਇਸਦਾ ਸੇਵਨ ਕਰਨ ਨਾਲ ਸਰੀਰਕ ਕੰਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਕੋਲੇਸਟ੍ਰੋਲ ਨੂੰ ਵਧਣ ਤੋਂ ਵੀ ਰੋਕਿਆ ਜਾ ਸਕਦਾ ਹੈ।
ਨਾਰੀਅਲ ਦੇ ਲੱਡੂ: ਨਾਰੀਅਲ ਦੇ ਲੱਡੂ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਮਿਲਦੀ ਹੈ। ਨਾਰੀਅਲ ਦੇ ਲੱਡੂ ਖਾਣ ਨਾਲ ਜੋੜਾ, ਹੱਥਾ ਅਤੇ ਪੈਰਾਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਰੱਖੜੀ ਮੌਕੇ ਨਾਰੀਅਲ ਦੇ ਲੱਡੂ ਬਣਾ ਸਕਦੇ ਹੋ।
ਸੱਤੂ ਦੀ ਬਰਫ਼ੀ ਅਤੇ ਲੱਡੂ: ਸੱਤੂ ਦੀ ਬਰਫ਼ੀ ਅਤੇ ਲੱਡੂ ਬਾਜ਼ਾਰ ‘ਚੋ ਮਿਲਣਾ ਮੁਸ਼ਕਿਲ ਹੁੰਦਾ ਹੈ। ਤੁਸੀਂ ਇਸਨੂੰ ਘਰ ‘ਚ ਤਿਆਰ ਕਰ ਸਕਦੇ ਹੋ। ਸੱਤੂ ਦੇ ਲੱਡੂਆਂ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫਾਈਬਰ ਪਾਇਆ ਜਾਂਦਾ ਹੈ। ਇਸਦਾ ਸੇਵਨ ਕਰਨ ਨਾਲ ਪਾਚਨ ਕਿਰੀਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸੱਤੂ ‘ਚ ਮੌਜ਼ੂਦ ਫਾਈਬਰ ਕਬਜ਼, ਐਸਿਡੀਟੀ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ।
ਇਸ ਸਾਲ ਰੱਖੜੀ 19 ਅਗਸਤ ਨੂੰ ਮਨਾਈ ਜਾਵੇਗੀ।