ਸੇੰਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਮਨਾਇਆ, ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ

ਸੇੰਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਮਨਾਇਆ, ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ
ਫ਼ਰੀਦਕੋਟ (ਸ਼ਿਵਨਾਥ ਦਰਦੀ) ਸੇਂਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ ਮਨਾਇਆ ਗਿਆ । ਇਸ ਸਮੇ ਸੰਗਤ ਨਾਲ ਗੱਲਬਾਤ ਕਰਦਿਆ, ਫਾਦਰ ਸਿਲਵੀਨੋਜ ਨੇ ਦੱਸਿਆ ਕਿ ਖੁਦਾ ਵੱਲੋ ਦਸ ਹੁਕਮਾਂ ਵਿਚੋ ਚੌਥੇ ਹੁਕਮ ਵਿਚ, ਆਪਣੇ ਮਾਂ-ਬਾਪ ਦੀ ਸੇਵਾ ਕਰਨ ਦਾ ਹੁਕਮ ਹੈ । ਓਨਾਂ ਕਿਹਾ , ਬਜੁਰਗ ਅਵੱਸਥਾ ਵਿਚ ਮਾਂ-ਬਾਪ ਦੀ ਦੇਖਭਾਲ ਕਰਨਾ , ਵੱਧ ਤੋ ਵੱਧ ਸਮਾਂ ਬਿਤਾਉਣਾ, ਜੇਕਰ ਦੂਰ ਹੋ ਤਾਂ ਵਟਸਐਪ ਤੇ ਫੋਨ ਕਾਲ ਕਰੋ , ਸਮੇ ਸਿਰ ਓਨਾਂ ਨੂੰ ਭੋਜਨ ਦਿਓ, ਸਮੇ ਸਿਰ ਓਨਾਂ ਨੂੰ ਦਵਾਈ ਦਿਵਾਓ, ਖੁਦਾ ਦੇ ਘਰ ਲੈ ਕੇ ਜਾਓ, ਜਿਵੇ ਹੋ ਕੇ ਸਕੇ ਹਮੇਸਾ ਰੱਖੋ ਬਜੁਰਗਾਂ ਅਤੇ ਖੁਦਾ ਦੀ ਰਹਿਮਤ ਪਾਓ। ਇਸ ਸਮੇ ਬਜੁਰਗਾਂ ਦਾ ਫੁੱਲ ਦੇ ਸਨਮਾਨ ਕੀਤਾ ਗਿਆ।
   ਇਸ ਸਮੇ ਫਾਦਰ ਬੈਨੀ ਜੀ ,ਫਾਦਰ ਦੀਪਕ ਜੀ , ਅਨਿਲ ਭੱਟੀ ਬਾਬੂ ਜੀ , ਸਿਸਟਰ ਸੋਨਟ ਜੀ , ਚਰਚ ਦੇ ਪ੍ਰਧਾਨ ਬਲਵੀਰ ਮਸੀਹ, ਵਿਜੇ ਕੁਮਾਰ ਐਮ.ਈ.ਐੱਸ, ਵੈਲਟਰ ਗਿੱਲ ਬਾਬੂ ਜੀ, ਸਿਵ ਕੁਮਾਰ, ਵਿਲਬਰ ਜੋਨ ,ਜੇ.ਬੀ ਸਰ, ਜੋਏ ਸਰ, ਰਮੇਸ਼ ਆਈ. ਟੀ.ਆਈ. ਗੁਰਤੇਗ ਪਾਲੀ , ਮਰੀਅਮ ਸੈਨਾ ਸੋਨੀਆ, ਅਰੂਨਾ ਤੇ ਆਸ਼ਾਂ ਤੇਜਾ ਆਦਿ ਹਾਜ਼ਰ ਸਨ । ਆਖਿਰ ਤੇ ਸੰਗਤ ਨੂੰ ਅਤੁੱਟ ਲੰਗਰ ਵਰਤਾਇਆ ਗਿਆ।
Share: