ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ‘ਚ ਬੰਦ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ ਆਰ. ਸੀ ਨਾਲ ਸਬੰਧਤ ਸੇਵਾਵਾਂ, ਜਿਕਰਯੋਗ ਹੈ ਕਿRC ਅਤੇ ਲਾਇਸੈਂਸ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰ. ਟੀ. ਓ. ਦਫਤਰ ਜਾਣ , ਤਾਂ ਕਿ ਬਿਨੈਕਰਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਬੀਤੇ ਦਿਨ ਸ਼ੁੱਕਰਵਾਰ ਤੋਂ ਅਗਲੇ ਆਉਣ ਵਾਲੇ 5 ਦਿਨਾਂ ਤੱਕ ਟ੍ਰਾਂਸਪੋਰਟ ਡਿਪਾਰਟਮੈਂਟ ‘ਚ ਵਾਹਨਾਂ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਨਹੀਂ ਹੋਣਗੇ। ਇਸ ਦੌਰਾਨ ਬਿਨੈਕਾਰਾਂ ਨੂੰ ਅਗਲੇ 5 ਦਿਨ ਤੱਕ ਆਰ. ਟੀ. ਓ. ਦਫਤਰ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜਿਕਰ ਯੋਗ ਹੈ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ‘ਤੇ ਆਨਲਾਈਨ ਪੇਮੈਂਟ ਦੇ ਗੇਟਵੇ ‘ਚ ਬਦਲਾਅ ਕਰਨ ਜਾ ਰਿਹਾ । ਇਸ ਪ੍ਰਕਿਰਿਆ ‘ਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਸਮਾਂ ਲੱਗੇਗਾ। ਡਿਪਾਰਟਮੈਂਟ ਵਲੋਂ ਆਪਣੀ ਵੈੱਬਸਾਈਟ ‘ਤੇ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਕਿ 14 ਤੋਂ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲੀਡਿਟੀ ਖ਼ਤਮ ਹੋ ਰਹੀ ਹੈ, ਉਹ 19 ਜੂਨ ਤੱਕ ਵੈਧ ਮੰਨੇ ਜਾਣਗੇ ਅਤੇ ਔਨਲਾਈਨ ਪੇਮੈਂਟ ਗੇਟਵੇ ਵਿਚ ਬਦਲਾਵ ਤੋਂ ਬਾਅਦ ਰੋਜ਼ਾਨਾ ਦੀ ਤਰਾਂ ਆਮ ਜਨਤਾ ਦੇ ਡ੍ਰਾਈਵਿੰਗ ਲਾਇਸੈਂਸ ਅਤੇ ਆਰ ਸੀ ਦੇ ਕੰਮ ਸ਼ੁਰੁ ਹੋ ਜਾਣਗੇ।
Posted inNews