ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ “ਬਰਕਤ ਏ ਸ਼ਾਇਰੀ” 10 ਮਾਰਚ ਨੂੰ.

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ “ਬਰਕਤ ਏ ਸ਼ਾਇਰੀ” 10 ਮਾਰਚ ਨੂੰ.

ਜਲੰਧਰ:(ਰਾਜੇਸ਼ ਮਿੱਕੀ) :ਟੀ.ਵੀ ਦੇ ਸੰਚਾਲਕ ਤਰਨਦੀਪ ਸਿੰਘ ਰੁਹਾਨ ਅਤੇ ਗੁਰਮੁੱਖ ਸਿੰਘ ਨੇ ਪ੍ਰੈਸ ਨੋਟ ਜ਼ਾਰੀ ਕਰਦਿਆ ਦੱਸਿਆ ਕਿ ਬਰਕਤ ਟੀ.ਵੀ ਦੀ ਸਮੂਹ ਟੀਮ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ ਮਹਾਨਗਰ ਜਲੰਧਰ ਸਥਿਤ ਵਿਰਸਾ ਵਿਹਾਰ ਨੇੜੇ ਨਾਮਦੇਵ ਚੌਂਕ ਵਿਖ਼ੇ ਕਰਵਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਮਸ਼ਹੂਰ ਸ਼ਾਇਰ ਨਵਾਬ ਖਾਣ, ਸੰਨੀ ਪੱਖੋਂਕੇ,ਸ.ਦਰਸ਼ਨ ਸਿੰਘ ਨੰਦਰਾ, ਸੋਢੀ ਸੱਤੋਵਾਲੀ, ਕਮਲਪ੍ਰੀਤ ਸਿੰਘ ਦਿਲਦਰਦ, ਗੁਰਪ੍ਰੀਤ ਕੌਰ, ਅੰਜਲੀ ਬੰਗਾ, ਸਿਮਬਰਨ ਕੌਰ ਸਾਬਰੀ, ਪ੍ਰਭਜੀਤ ਕੌਰ, ਹਰਦੀਪ ਲੱਧੜ, ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਪਹੁੰਚ ਰਹੇ ਹਨ।ਨਾਲ ਹੀ ਇਸ ਮੌਕੇ ਸਾਡੇ ਉਭਰਦੇ ਨੌਜਵਾਨ ਸ਼ਾਇਰ ਕਮਲਪ੍ਰੀਤ ਦਿਲਦਰਦ ਦੀ ਪੰਜਾਬੀ ਕਵਿਤਾਵਾਂ ਤੇ ਗ਼ਜ਼ਲਾਂ ਦੀ ਕਿਤਾਬ “ਪੜ੍ਹਿਆ ਲਿਖਿਆ ਕਰ” ਦੀ ਘੁੰਡ ਚੂਕਾਈ ਦੀ ਰਸਮ ਅਦਾ ਕੀਤੀ ਜਾਵੇਗੀ….

Share: