ਪੁਲਿਸ-ਪਬਲਿਕ ਤਾਲਮੇਲ ਦੀ ਮਜ਼ਬੂਤੀ, ਸਾਈਬਰ ਕ੍ਰਾਈਮ ਕੰਟਰੋਲ ਅਤੇ ਜੁਰਮ ਦੀ ਰੋਕਥਾਮ ਹੋਣਗੀਆਂ ਤਰਜੀਹਾਂ: ਐਸ ਭੂਪਤੀ
ਜਲੰਧਰ (ਪੂਜਾ ਸ਼ਰਮਾ) 2007 ਬੈਚ ਦੇ ਆਈ ਪੀ ਐੱਸ ਅਧਿਕਾਰੀ ਐਸ ਭੂਪਤੀ ਨੇ ਜਲੰਧਰ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲੀਸ ਨਾਲ ਲੋਕਾਂ ਦਾ ਤਾਲਮੇਲ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ, ਸਥਾਨਕ ਨਵੀਂ ਬਾਰਾਂਦਰੀ ਵਿਖੇ ਅਹੁਦਾ ਸੰਭਾਲਣ ਉਪਰੰਤ ਉਹਨਾਂ ਨੇ ਡੀਆਈਜੀ ਦਫ਼ਤਰ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਪੁਲਿਸ ਪਬਲਿਕ ਦੀ ਹੋਰ ਮਜ਼ਬੂਤੀ ਅਤੇ ਸਾਇਬਰ ਕਰਾਇਮ ਕੰਟਰੋਲ ਲਈ ਸਰਗਰਮੀਆਂ ਵਿੱਚ ਹੋਰ ਵੀ ਤੇਜੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੁਰਮ ਦੀ ਰੋਕਥਾਮ ਅਤੇ ਗੈਰ-ਸਮਾਜੀ ਗਤੀਵਿਧੀਆਂ ਤੇ ਵੀ ਪੂਰੀ ਅੰਦਾਜ਼ਾ ਨਜ਼ਰਸਾਨੀ ਰੱਖੀ ਜਾਵੇਗੀ ਤਾਂ ਜੋ ਅਸਰਦਾਰ ਢੰਗ ਨਾਲ ਜੁਰਮ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਡੀਆਈਜੀ ਐਸ. ਭੂਪਤੀ ਇਸ ਤੋ ਪਹਿਲਾਂ ਡੀਆਈਜੀ ਪ੍ਰਸੋਨਲ, ਡੀਆਈਜੀ ਮੁੱਖ ਮੰਤਰੀ ਸਕਿਊਰਟੀ, ਐਸ ਐਸ ਪੀ ਮੋਗਾ, ਅਤੇ ਐਸਐਸਟੀ ਖੰਨਾ, ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਡੀਸੀਪੀ ਲੁਧਿਆਣਾ, ਐਸ.ਪੀ. ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਅਤੇ ਏਸੀਪੀ ਜਲੰਧਰ ਦੀ ਰਹਿ ਚੁੱਕੇ ਹਨ।