ਕਿਹਾ, ਅਜਿਹਾ ਨਾ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਕੀਤਾ ਜਾ ਸਕਦਾ ਅਯੋਗ ਕਰਾਰ
ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ ਜਿਲੇ ਦੇ ਸਮੂਹ ਉਮੀਦਵਾਰ ਨੂੰ ਨੂੰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦੋਸਤ ਲੇਖਾ-ਜੋਖਾ 9 ਅਪ੍ਰੈਲ 2022 ਤੱਕ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾ ਨਾਲ ਨਾ ਕਰਵਾਉਣ ਲਈ ਕਿਹਾ ਕਿਉਂ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ 20 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ ਨਿਰਵਿਘਨ ਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਉਪਰੰਤ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਖਰਚੇ ਦਾ ਲੇਖਾ ਜੋਖਾ ਰੱਖਣ ਲਈ ਨਿਰਧਾਰਤ ਰਜਿਸਟਰ ਜਾਰੀ ਕਰਨ ਤੋਂ ਇਲਾਵਾ ਲੜਨ ਵਾਲੇ ਉਮੀਦਵਾਰਾਂ ਨੂੰ ਲੋੜੀਂਦੀ ਜਾਣਕਾਰੀ ਟ੍ਰੇਨਿੰਗ ਵੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਪ੍ਰਤੀਨਿਧਤਾ ਐਕਟ 1951 ਦੀ ਧਾਰਾ 78 ਅਧੀਨ ਸਾਰੇ ਉਮੀਦਵਾਰ ਭੁੱਖ ਤੇ ਖਰਚਾ ਰਜਿਸਟਰ ਵਿੱਚ ਆਪੋ-ਆਪਣੇ ਚੋਣ ਖਰਚੇ ਦਾ ਊੜਾ ਤੇ ਸਹੀ ਹਿਸਾਬ ਕਿਤਾਬ ਲੋੜੀਂਦਾ ਦਸਤਾਵੇਜ਼ ਚੋਣ ਨਤੀਜੇ ਤੇ ਐਲਾਨ ਤੋਂ 30 ਦਿਨਾਂ ਦੇ ਅੰਦਰ ਅੰਦਰ ਜ਼ਿਲ੍ਹਾ ਚੋਣ ਅਫਸਰ ਪਾਸ ਜਮ੍ਹਾਂ ਕਰਵਾਉਣ ਲਈ ਪਾਬੰਦ ਹਨ। ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣ ਖਰਚੇ ਦਾ ਮੁਕੰਮਲ ਤੇ ਸਹੀ ਲੇਖਾ ਰੱਖਣਾ ਹੈ ਅਤੇ ਇਸ ਦੀ ਉਲੰਘਣਾ ਆਈਪੀਸੀ, 1860 ਦੀ ਧਾਰਾ 171,1 ਅਧੀਨ ਸਜ਼ਾਯੋਗ ਹੈ। ਉਨ੍ਹਾਂ ਦੱਸਿਆ ਕਿ ਚੋਣ ਖਰਚੇ ਦਾ ਲੇਖਾ ਰੱਖਣ ਵਿੱਚ ਅਫਸਰ ਹੋਣ ਜਾਂ ਸਹੀ ਲੇਖਾ ਪੇਸ਼ ਨਾ ਕਰਨ ਦਾ ਲੇਖਾ ਸਮੇਂ ਸਿਰ ਜ਼ਿਲ੍ਹਾ ਚੋਣ ਅਫਸਰ ਪਾਸ ਜਮ੍ਹਾਂ ਨਾ ਕਰਣ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਤ ਉਮੀਦਵਾਰਾਂ ਨੂੰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 10 ਏ ਅਧੀਨ ਚੋਣਾਂ ਦੇ ਲੜਨ ਦੇ ਮੰਤਵ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਚੋਣ ਖਰਚੇ ਦਾ ਮੁਕੰਮਲ ਤੇ ਦਰੁਸਤ ਲੇਖਾ-ਜੋਖਾ ਪੇਸ਼ ਨਾ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਵਿੱਚ 1035 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਚੋਣ ਲੜਨ ਵਾਲੇ ਸਮੂਹ ਉਮੀਦਵਾਰਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁਕੰਮਲ ਤੇ ਦਰੁਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਨਿਯਮਾਂ ਅਨੁਸਾਰ ਲਈ ਕਿਹਾ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਚੋਣ ਕਮਿਸ਼ਨ ਵੱਲੋਂ ਕਰਵਾਏ ਗਏ। ਵਰਚੁਅਲ ਟ੍ਰੇਨਿੰਗ ਸੈਸ਼ਨ ਵਿਚ ਭਾਗ ਲਿਆ ਜਿਸ ਦੌਰਾਨ ਡੀਈਓਜ਼ ਸਕਰੂਟਨੀ ਰਿਪੋਰਟ ਪਿਆਰ ਕਰਨਾ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ।
ਸਬੰਧਤ ਵਿਧਾਨ ਸਭਾ ਹਲਕੇ ‘ਚ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਦਾ ਵੇਰਵਾ
ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਹੈਨਰੀ ਜੁਨੀਅਰ ਵੱਲੋਂ ਚੋਣਾਂ ਤੇ ਸਭ ਤੋਂ ਵੱਧ 25,11,795 ਰੁਪਏ ਖਰਚ ਕੀਤਾ ਗਿਆ ਹੈ ਇਸੇ ਤਰ੍ਹਾਂ ਜਲੰਧਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਵੱਲੋਂ 19,64,007 ਕੀਤਾ ਗਿਆ। ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਵੱਲੋਂ 19,26,013 ਰੁਪਏ ਖਰਚ ਕੀਤੇ ਗਏ, ਹਲਕਾ ਆਦਮਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਵਨ ਟੀਨੂੰ ਵੱਲੋਂ 15,59,449 ਰੁਪਏ, ਜਲੰਧਰ ਛਾਉਣੀ ਤੋਂ ਭਾਜਪਾ ਦੇ ਸਰਬਜੀਤ ਮੱਕੜ ਵੱਲੋਂ 15,10,019, ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ 14,80,027, ਕਰਤਾਰਪੁਰ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ ਵੱਲੋਂ 14,53,638, ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ 13,15,454 ਅਤੇ ਫਿਲੌਰ ਤੋਂ ਕਾਂਗਰਸ ਦੇ ਚੌਧਰੀ ਵਿਕਰਮ ਜੀਤ ਸਿੰਘ ਵੱਲੋਂ 10,15,849, ਰੁਪਏ ਖਰਚ ਕੀਤੇ ਗਏ।