ਜਲੰਧਰ (ਪੂਜਾ ਸ਼ਰਮਾ) ਜਲੰਧਰ ਪੁਲੀਸ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਸਭਰਵਾਲ ਅਤੇ ਇੱਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 11 ਦੇ ਤਹਿਤ ਕੇਸ ਦਰਜ ਡਰਾਇਵਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਜਲੰਧਰ ਹਾਈਟਸ ਚੌਂਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪਿੰਡ ਫੋਲੜੀਵਾਲ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਐਨ ਆਰ ਆਈ ਹਨ ਅਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਦੇ ਨਾ ਹੇਠ 66 ਫੁੱਟੀ ਰੋਡ ਉੱਤੇ ਪਿੰਡ ਕਾਦੀਆਂ ਵਿਖੇ 4 ਏਕੜ ਚਾਰ ਕਨਾਲ 2 ਮਰਲੇ ਜਮੀਨ ਹੈ ਜਿਸ ਦੀ ਬਕਾਇਦਾ ਚਾਰਦੀਵਾਰੀ ਵੀ ਕੀਤੀ ਹੋਈ ਹੈ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜ਼ਮੀਨ ਦਾ ਇਕ ਪਾਸਾ ਹਮਿਲਟਨ ਗਰੁੱਪ ਵਾਲਿਆਂ ਨੇ ਵੀ ਆਪਣੀ ਚਾਰ ਦੀਵਾਰੀ ਕੀਤੀ ਹੋਈ ਹੈ। ਪਰ ਜਦੋਂ ਉਹ ਬੀਤੇ ਦਿਨੀਂ ਆਪਣਾ ਪਲਾਟ ਦੇਖਣ ਆਏ ਤਾਂ ਹੈਰਾਨ ਰਹਿ ਗਏ ਕਿ ਹਮਿਲਟਨ ਗਰੁੱਪ ਦੇ ਨਾਲ ਲਗਦੇ ਉਨ੍ਹਾਂ ਦੇ ਪਲਾਟ ਦੀ ਚਾਰਦੀਵਾਰੀ ਦੇ ਬਾਵਜੂਦ ਇੱਕ ਜੇਸੀਬੀ ਦੇ ਨਾਲ ਉਹਨਾਂ ਦੇ ਪਲਾਟ ਦੀ ਦੀਵਾਰ ਦੇ ਨਾਲ ਇਕ ਡੂੰਘੀ ਖਾਈ ਖੋਦੀ ਜਾ ਰਹੀ ਹੈ। ਇਸ ਦੇ ਰਾਹੀਂ ਹੈਮਿਲਟਨ ਫਲੈਟਾਂ ਦਾ ਸਾਰਾ ਗੰਦਾ ਪਾਣੀ ਉਹਨਾਂ ਦੇ ਪਲਾਟ ਦੇ ਨਾਲ ਖੱਡਾਂ ਪੁੱਟ ਕੇ ਉਸ ਵਿੱਚ ਸੁੱਟਿਆ ਜਾਂ ਰਿਹਾ ਹੈ ਅਤੇ ਉਹਨਾਂ ਦੀ ਸਾਰੀ ਜ਼ਮੀਨ ਨੂੰ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ। ਜਦ ਉਹਨਾਂ ਨੇ ਇਸ ਸਾਰੇ ਮਾਮਲੇ ਬਾਰੇ ਜੇਸੀਬੀ ਦੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਸਾਰਾ ਕੰਮ ਕਰਨ ਦੇ ਲਈ ਹੈਮਿਲਟਨ ਗਰੁੱਪ ਦੇ ਐਡਮਿਨ ਕੁਨਾਲ ਸਭਰਵਾਲ ਨੇ ਕਿਹਾ ਹੈ। ਸ਼ਿਕਾਇਤ ਕਰਤਾ ਅੰਮ੍ਰਿਤ ਪਾਲ ਨੇ ਦੱਸਿਆ ਸੀ ਇਸ ਮੌਕੇ ਹੈਮਿਲਟਨ ਫਲੇਟਸ ਦੇ ਇੰਜੀਨੀਅਰ ਗਗਨਦੀਪ ਅਤੇ ਹੋਰ ਲੋਕ ਵੀ ਮੌਕੇ ਤੇ ਆ ਗਏ ਅਤੇ ਉਲਟਾ ਉਨ੍ਹਾਂ ਨੂੰ ਹੀ ਡਰਾਉਣ-ਧਮਕਾਉਣ ਕੋਸ਼ਿਸ਼ ਕਰਨ ਲੱਗੇ। ਅੰਮ੍ਰਿਤਪਾਲ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਾਨੂੰਨ ਅਪਰਾਧ ਹੈ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਹਾਈਟਸ ਚੌਕੀ ਇੰਚਾਰਜ ਨੂੰ ਦਿੱਤੀ। ਚੌਕੀ ਇੰਚਾਰਜ ਨੇ ਮੌਕੇ ਤੇ ਆ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਜੇਸੀਬੀ ਡਰਾਈਵਰ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਹੈਮਿਲਟਨ ਗਰੁੱਪ ਦੇ ਮਾਲਕ ਕੁਨਾਲ ਸੱਭਰਵਾਲ ਅਤੇ ਜੇਸੀਬੀ ਡਰਾਈਵਰ ਖਿਲਾਫ ਪੁਲੀਸ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਦੇਖਣਾ ਇਹ ਹੋਵੇਗਾ ਕਿ ਕੀ ਇਸ ਨਾਮੀ ਬਿਲਡਰ ਦੇ ਖਿਲਾਫ ਕੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਮਾਮਲੇ ਨੂੰ ਦਬਾਉਣ ਦਾ ਰਾਜ਼ੀਨਾਮੇ ਵਰਗਾ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਹੋਵੇਗੀ।