ਰਾਜਪੁਰਾ : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਪਾਰਟੀ ਵਾਅਦਾ ਕਰਦੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀ ਹੈ। ਅਜਿਹਾ ਹੀ ਹਾਲ ਪੰਜਾਬ ਵਿੱਚ ਨਸ਼ਾ ਦਾ ਸੰਤਾਪ ਹੰਢਾ ਰਹੇ ਲੋਕਾਂ ਨਾਲ ਹੋਇਆ ਹੈ। ਰਾਜਪੁਰਾ ਦੇ ਖੇਤਰ ਵਿੱਚ ਕਈ ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਹੁਣ ਹਾਲਤ ਇਹ ਹੈ ਕਿ ਲੋਕ ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਕਾਰਡ ਤਹਿਤ ਨਸ਼ਾ ਛੁਡਾਉਣ ਲਈ ਮਿਲਦੀਆਂ ਗੋਲੀਆਂ ਨਾ ਮਿਲਣ ਕਾਰਨ ਸੈਂਕੜੇ ਅਮਲੀਆਂ ਨੇ ਰਾਜਪੁਰਾ ਦੇ ਸਿਵਲ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਸਿਰ ਸਰਕਾਰ ਵੱਲੋਂ ਗੋਲੀਆਂ ਨਹੀਂ ਦਿੱਤੀਆਂ ਜਾ ਰਹੀਆਂ। ਅਸੀਂ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਵਿਅਕਤੀ ਹਾਂ ਅਤੇ ਦਿਹਾੜੀ ਛੱਡ ਕੇ ਗੋਲੀਆਂ ਲੈਣ ਵਾਸਤੇ ਬੀਤੇ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਾਂ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹਰ ਰੋਜ਼ ਲਾਰਾ ਲੱਪਾ ਹੀ ਲਗਾਇਆ ਜਾ ਰਿਹਾ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਹੈ ਕਿ ਜਾਂ ਸਾਨੂੰ ਗੋਲੀਆਂ ਦਿੱਤੀਆਂ ਜਾਣ ਜਾਂ ਭੁੱਕੀ ਅਫ਼ੀਮ ਦੀ ਖੇਤੀ ਕਰਨ ਦਿੱਤੀ ਜਾਵੇ।
ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਡਾ ਆਦਿੱਤਿਆ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਗੋਲੀਆਂ ਦੀ ਸਪਲਾਈ ਨਾ ਆਉਣ ਕਾਰਨ ਇਨ੍ਹਾਂ ਲੋਕਾਂ ਨੂੰ ਗੋਲੀਆਂ ਨਹੀਂ ਦਿੱਤੀਆਂ ਜਾ ਰਹੀਆਂ। ਜਲਦੀ ਹੀ ਸਪਲਾਈ ਆਉਣ ਤੇ ਗੋਲੀਆਂ ਦੇ ਦਿੱਤੀਆਂ ਜਾਣ ਗਈਆਂ।