ਨਵੀਂ ਦਿੱਲੀ- ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ। ਚੋਣ ਕਮਿਸ਼ਨ ਦੁਪਹਿਰ 3.30 ਵਜੇ ਚੋਣ ਪ੍ਰੋਗਰਾਮ ਦਾ ਐਲਾਨ ਕਰੇਗਾ। ਸਾਲ 2022 ਵਿੱਚ ਗੋਆ, ਪੰਜਾਬ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹੋਣੀਆਂ ਹਨ।
ਭਾਰਤ ਚੋਣ ਕਮਿਸ਼ਨ ਦੁਪਹਿਰ ਨੂੰ ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੇਗਾ ਹੈ। ਕਮਿਸ਼ਨ ਵੱਲੋਂ ਜਾਰੀ ਸੱਦੇ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਮਈ ਵਿੱਚ ਖਤਮ ਹੋਵੇਗਾ, ਜਦੋਂ ਕਿ ਬਾਕੀ ਚਾਰ ਰਾਜਾਂ ਵਿੱਚ, ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ ਵਿੱਚ ਵੱਖ-ਵੱਖ ਮਿਤੀਆਂ ਨੂੰ ਖਤਮ ਹੁੰਦਾ ਹੈ।
ਸੂਤਰਾਂ ਅਨੁਸਾਰ ਯੂਪੀ ਵਿੱਚ 6 ਤੋਂ 8 ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ (UP Election 2022 date announcement) ਹੋ ਸਕਦੀਆਂ ਹਨ । ਫਿਲਹਾਲ ਕਮਿਸ਼ਨ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਤੋਂ ਪਹਿਲਾਂ ਹਰ ਪਹਿਲੂ ‘ਤੇ ਵਿਚਾਰ ਕਰ ਰਿਹਾ ਹੈ। ਚਰਚਾ ਸੀ ਕਿ 9 ਜਨਵਰੀ ਨੂੰ ਪੀਐਮ ਮੋਦੀ ਦੀ ਰੈਲੀ ਤੋਂ ਬਾਅਦ ਚੋਣ ਕਮਿਸ਼ਨ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ ਪਰ ਹੁਣ ਖ਼ਬਰ ਹੈ ਕਿ ਪੀਐਮ ਮੋਦੀ ਦੀ ਰੈਲੀ ਰੱਦ ਹੋ ਸਕਦੀ ਹੈ। ਅਜਿਹੇ ‘ਚ ਚੋਣ ਕਮਿਸ਼ਨ ਹੁਣ ਸਿਰਫ ਸਿਹਤ ਮੰਤਰਾਲੇ ਨਾਲ ਬੈਠਕ ਕਰੇਗਾ ਅਤੇ ਕੋਰੋਨਾ ਅਤੇ ਟੀਕਾਕਰਨ ਦੀ ਗਤੀ ਬਾਰੇ ਸਲਾਹ ਕਰੇਗਾ ਅਤੇ ਉਸ ਤੋਂ ਬਾਅਦ ਤਰੀਕਾਂ ਦਾ ਐਲਾਨ ਕਰੇਗਾ। ਸਾਲ 2017 ਵਿੱਚ 4 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। 36 ਦਿਨਾਂ ਬਾਅਦ 11 ਫਰਵਰੀ ਤੋਂ 8 ਮਾਰਚ ਤੱਕ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ।