ਬਠਿੰਡਾ : ਕਰੋਨਾ-3 ਮਹਾਂਮਾਰੀ ਦੀ ਦਹਿਸ਼ਤ ਇੱਕ ਵਾਰ ਫਿਰ ਸਿਰ ‘ਤੇ ਮੰਡਰਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਮਹਾਂਮਾਰੀ ਤੋਂ ਬਚਾਉਣ ਲਈ ਸਖ਼ਤ ਹਦਾਇਤਾਂ ਅਤੇ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਵੈਕਸੀਨ ਲਵਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਵੈਕਸੀਨ ਲਵਾਉਣ ਵਾਲੇ ਕੈਂਪਾਂ ਵਿਚ ਤਾਂ ਲੋਕਾਂ ਤਾ ਪੁੱਜ ਰਹੇ ਹਨ ਪਰ ਪ੍ਰਬੰਧ ਦਿਖਾਈ ਨਹੀਂ ਦੇ ਰਹੇ। ਸਟਾਫ਼ ਬੇਵੱਸ ਦਿਖਾਈ ਦੇ ਰਿਹਾ ਹੈ ,ਇਹ ਹਾਲਾਤ ਸਿਵਲ ਹਸਪਤਾਲ ਵਿੱਚ ਸਥਿਤ ਸਰਕਾਰੀ ਵੈਕਸੀਨ ਕੈਂਪ ਵਿਚ ਦੇਖਣ ਨੂੰ ਮਿਲਦੇ ਹਨ ,ਜਿੱਥੇ ਸੈਂਕੜੇ ਲੋਕ ਵੈਕਸੀਨ ਲਵਾਉਣ ਲਈ ਪਹੁੰਚ ਰਹੇ ਹਨ ਪਰ ਸਟਾਫ ਦੀ ਕਮੀ ਕਰਕੇ ਖੱਜਲ ਖੁਆਰ ਹੋ ਰਹੇ ਹਨ, ਕਾਰਨ ਨਰਸਿੰਗ ਸਟਾਫ ਅਤੇ ਐਨ ਐਮ ਕਾਮਿਆਂ ਦੀ ਹੜਤਾਲ ਚੱਲ ਰਹੀ ਹੈ, ਉਹ ਪੱਕੇ ਰੁਜ਼ਗਾਰ ਦੀ ਮੰਗ ਲਈ ਪਿਛਲੇ ਲੰਮੇ ਸਮੇਂ ਤੋਂ ਧਰਨੇ ਦੇ ਰਹੇ ਹਨ, ਜਿਸ ਪਾਸੇ ਸਿਹਤ ਵਿਭਾਗ ਜਾਂ ਪੰਜਾਬ ਸਰਕਾਰ ਧਿਆਨ ਦੇਣ ਨੂੰ ਤਿਆਰ ਨਹੀਂ।
ਡਾ ਗਗਨਦੀਪ ਸਿੰਘ, ਕੁਲਵੰਤ ਸਿੰਘ, ਨੀਲਮ ਰਾਣੀ ,ਸੁਰੇਸ਼ ਰਾਣੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਮਾੜੇ ਦੌਰ ਵਿਚ ਸਿਹਤ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ ਪਰ ਅੱਜ ਸਰਕਾਰ ਕਰੋਨਾ ਯੋਧਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਅਤੇ ਹੱਕ ਵੀ ਬਹਾਲ ਨਹੀਂ ਕਰ ਰਹੀ ਜਿਸ ਕਰਕੇ ਉਹ ਮਜਬੂਰੀ ਵੱਸ ਹੜਤਾਲ ਉਤੇ ਹਨ। ਜਦੋਂ ਤੱਕ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਨਹੀਂ ਮਿਲਦਾ ਹਡ਼ਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਵੈਕਸੀਨ ਲਵਾਉਣ ਲਈ ਪਹੁੰਚੇ ਅਨੰਤਦੀਪ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ, ਭਾਨ ਸਿੰਘ, ਜਗਜੀਤ ਸਿੰਘ ਅਨਮੋਲ ਵਰਮਾ, ਰੁਬਲਦੀਪ ਕੌਰ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਵੈਕਸੀਨ ਕੈਂਪਾਂ ਤੇ ਸਟਾਫ ਦੇ ਪ੍ਰਬੰਧ ਕਰਨੇ ਚਾਹੀਦੇ ਹਨ ।