ਵੈਕਸੀਨ ਦੀਆਂ 4 ਡੋਜ਼ਾਂ ਲੈ ਚੁੱਕੀ ਮਹਿਲਾ ਨੂੰ ਕੋਰੋਨਾ, ਅਧਿਕਾਰੀਆਂ ਨੇ ਇੰਦੌਰ ਹਵਾਈ ਅੱਡੇ ‘ਤੇ ਰੋਕਿਆ

ਵੈਕਸੀਨ ਦੀਆਂ 4 ਡੋਜ਼ਾਂ ਲੈ ਚੁੱਕੀ ਮਹਿਲਾ ਨੂੰ ਕੋਰੋਨਾ, ਅਧਿਕਾਰੀਆਂ ਨੇ ਇੰਦੌਰ ਹਵਾਈ ਅੱਡੇ ‘ਤੇ ਰੋਕਿਆ

ਬੁੱਧਵਾਰ ਨੂੰ ਇੰਦੌਰ ਏਅਰਪੋਰਟ ‘ਤੇ ਇਕ ਕੋਰੋਨਾ ਪਾਜ਼ੀਟਿਵ ਔਰਤ ਨੂੰ ਇੰਦੌਰ ਤੋਂ ਦੁਬਈ ਜਾਣ ਵਾਲੀ ਫਲਾਈਟ ‘ਚ ਜਾਣ ਤੋਂ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ‘ਚ ਰਹਿਣ ਵਾਲੀ 44 ਸਾਲਾ ਔਰਤ ਨੇ 2 ਵੱਖ-ਵੱਖ ਕੋਵਿਡ-19 ਵੈਕਸੀਨ ਦੀਆਂ 4 ਖੁਰਾਕਾਂ ਲਈਆਂ ਹਨ।

ਨਿਯਮਾਂ ਅਨੁਸਾਰ ਇੰਦੌਰ ਤੋਂ ਦੁਬਈ ਦੀ ਹਫਤਾਵਾਰੀ ਉਡਾਣ ਲਈ 89 ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ। ਇੰਦੌਰ ਦੇ ਸਿਹਤ ਵਿਭਾਗ ਦੀ ਮੈਡੀਕਲ ਅਫਸਰ ਡਾਕਟਰ ਪ੍ਰਿਅੰਕਾ ਕੌਰਵ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਨ੍ਹਾਂ ਯਾਤਰੀਆਂ ਵਿੱਚੋਂ ਇਹ ਔਰਤ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ।

ਅਧਿਕਾਰੀਆਂ ਮੁਤਾਬਕ ਦੁਬਈ ਦੀ ਰਹਿਣ ਵਾਲੀ ਔਰਤ ਕਰੀਬ 12 ਦਿਨ ਪਹਿਲਾਂ ਇੰਦੌਰ ਨੇੜੇ ਮਹੂ ‘ਚ ਆਪਣੇ ਕਰੀਬੀ ਰਿਸ਼ਤੇਦਾਰ ਦੇ ਵਿਆਹ ‘ਚ ਆਈ ਸੀ। ਇਸ ਔਰਤ ਨੇ ਜਨਵਰੀ ਤੋਂ ਅਗਸਤ ਦਰਮਿਆਨ ਸਿਨੋਫਾਰਮਾ ਅਤੇ ਫਾਈਜ਼ਰ ਵੈਕਸੀਨ ਦੀਆਂ 2-2 ਖੁਰਾਕਾਂ ਲਈਆਂ। ਹਾਲਾਂਕਿ ਹੁਣ ਤੱਕ ਇਸ ਔਰਤ ਵਿੱਚ ਕੋਰੋਨਾ ਦੇ ਲੱਛਣ ਸਾਹਮਣੇ ਨਹੀਂ ਆਏ ਹਨ। ਪਰ ਉਸ ਨੇ ਏਅਰਪੋਰਟ ਸਟਾਫ ਨੂੰ ਦੱਸਿਆ ਕਿ ਉਹ 4 ਦਿਨਾਂ ਤੋਂ ਜ਼ੁਕਾਮ ਅਤੇ ਖੰਘ ਤੋਂ ਪੀੜਤ ਸੀ।

ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਇੰਦੌਰ ਦੂਜੇ ਸ਼ਹਿਰਾਂ ਦੇ ਮੁਕਾਬਲੇ ਲਗਾਤਾਰ ਸਭ ਤੋਂ ਅੱਗੇ ਹੈ। ਹੁਣ ਇੰਦੌਰ ‘ਚ ਸਿਹਤ ਵਿਭਾਗ ਓਮੀਕਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਕਾਰਨ ਵਾਧੂ ਸਾਵਧਾਨੀ ਵਰਤ ਰਿਹਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ ਸੰਕ੍ਰਮਣ ਦੇ ਵਿਚਕਾਰ ਪੂਰੇ ਸੂਬੇ ‘ਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

Share: