ਗੁਜਰਾਤ ‘ਚ ਇਕ ਈਸਾਈ ਸੰਗਠਨ ‘ਮਿਸ਼ਨਰੀਜ਼ ਆਫ ਚੈਰਿਟੀ’ ‘ਤੇ ਧਰਮ ਪਰਿਵਰਤਨ ਦਾ ਦੋਸ਼ ਲੱਗਾ ਹੈ। ਇਸ ਸੰਸਥਾ ਦੀ ਸਥਾਪਨਾ ਮਦਰ ਟੈਰੇਸਾ ਨੇ ਕੀਤੀ ਸੀ। ਇਸ ਧਰਮ ਪਰਿਵਰਤਨ ਵਿਵਾਦ ਨੂੰ ਲੈ ਕੇ ਐਫਆਈਆਰ ਵੀ ਦਰਜ ਕਰਵਾਈ ਗਈ ਹੈ। ਸ਼ਿਕਾਇਤ ਅਨੁਸਾਰ ਸੰਸਥਾ ਵੱਲੋਂ ਚਲਾਏ ਜਾ ਰਹੇ ਬਾਲ ਘਰ ਵਿੱਚ ਰਹਿੰਦੀਆਂ ਲੜਕੀਆਂ ਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਡੋਦਰਾ ਸ਼ਹਿਰ ਦੇ ਇਸ ਚਿਲਡਰਨ ਹੋਮ ਵਿੱਚ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨੌਜਵਾਨ ਲੜਕੀਆਂ ਨੂੰ ਇਸਾਈ ਧਰਮ ਵੱਲ ਲੁਭਾਉਣ ਦੇ ਦੋਸ਼ ਵਿੱਚ ਗੁਜਰਾਤ ਫ੍ਰੀਡਮ ਆਫ਼ ਰਿਲੀਜਨ ਐਕਟ, 2003 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਸੰਗਠਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਮਯੰਕ ਤ੍ਰਿਵੇਦੀ ਦੀ ਸ਼ਿਕਾਇਤ ‘ਤੇ ਐਤਵਾਰ ਨੂੰ ਮਕਰਪੁਰਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਹਾਲ ਹੀ ਵਿੱਚ ਮਯੰਕ ਤ੍ਰਿਵੇਦੀ ਨੇ ਜ਼ਿਲ੍ਹੇ ਦੀ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਨਾਲ ਮਕਰਪੁਰਾ ਇਲਾਕੇ ਵਿੱਚ ਮਿਸ਼ਨਰੀਜ਼ ਆਫ਼ ਚੈਰਿਟੀ ਵੱਲੋਂ ਚਲਾਏ ਜਾ ਰਹੇ ਬਾਲ ਘਰ ਦਾ ਦੌਰਾ ਕੀਤਾ ਸੀ।