ਬੈੱਡਰੂਮ ‘ਚ ਲੁਕਾਇਆ ਸੀ ਸਭ ਤੋਂ ਵੱਡਾ ਖਜ਼ਾਨਾ, ਛਾਪੇਮਾਰੀ ‘ਚ ਮਿਲਿਆ 275 ਕਿਲੋ ਸੋਨਾ ਤੇ ਚਾਂਦੀ

ਬੈੱਡਰੂਮ ‘ਚ ਲੁਕਾਇਆ ਸੀ ਸਭ ਤੋਂ ਵੱਡਾ ਖਜ਼ਾਨਾ, ਛਾਪੇਮਾਰੀ ‘ਚ ਮਿਲਿਆ 275 ਕਿਲੋ ਸੋਨਾ ਤੇ ਚਾਂਦੀ

ਕਾਨਪੁਰ : ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਪਰਫਿਊਮ ਵਪਾਰੀ ਪਿਊਸ਼ ਜੈਨ (Piyush Jain Raid) ਦੇ ਅਹਾਤੇ ‘ਤੇ ਇਨਕਮ ਟੈਕਸ ਦੇ ਛਾਪੇ ਤੋਂ 257 ਕਰੋੜ ਰੁਪਏ ਦੀ ਸੰਪਤੀ ਮਿਲਣ ਤੋਂ ਬਾਅਦ ਉਸ ਨੂੰ ਟੈਕਸ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕਾਨਪੁਰ ਵਿੱਚ ਜੀਐਸਟੀ ਦੇ ਸੰਯੁਕਤ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੀਯੂਸ਼ ਜੈਨ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਲਈ ਕਾਨਪੁਰ ਤੋਂ ਅਹਿਮਦਾਬਾਦ ਲਿਜਾਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਵੀਰਵਾਰ ਤੋਂ ਪੀਯੂਸ਼ ਜੈਨ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਸੋਨੇ ਅਤੇ ਚਾਂਦੀ ਸਮੇਤ ਕੁੱਲ 257 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਰਕਮ ਕਥਿਤ ਤੌਰ ‘ਤੇ ਇਕ ਮਾਲ ਟਰਾਂਸਪੋਰਟਰ ਵੱਲੋਂ ਜਾਅਲੀ ਚਲਾਨ ਅਤੇ ਬਿਨਾਂ ਈ-ਵੇਅ ਬਿੱਲ ਦੇ ਮਾਲ ਭੇਜਣ ਨਾਲ ਸਬੰਧਤ ਹੈ।

ਸੂਤਰਾਂ ਨੇ ਦੱਸਿਆ ਕਿ ਕਨੌਜ ਸਥਿਤ ਪੀਯੂਸ਼ ਜੈਨ ਦੇ ਘਰ ‘ਤੇ ਜੀਐਸਟੀ ਇੰਟੈਲੀਜੈਂਸ, ਸੈਂਟਰਲ ਬੋਰਡ ਆਫ਼ ਅਪ੍ਰਤੱਖ ਟੈਕਸ ਅਤੇ ਕਸਟਮਜ਼ (ਸੀਬੀਆਈਸੀ) ਅਤੇ ਆਮਦਨ ਕਰ ਵਿਭਾਗ ਦੇ ਸਾਂਝੇ ਛਾਪੇ ਦੌਰਾਨ ਲਗਭਗ 110 ਕਰੋੜ ਰੁਪਏ ਦੀ ਨਕਦੀ ਅਤੇ 250 ਕਿਲੋ ਚਾਂਦੀ ਅਤੇ 25 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਸਾਂਝੀ ਛਾਪੇਮਾਰੀ ਨੂੰ ਆਪਰੇਸ਼ਨ ਬਿਗ ਬਾਜ਼ਾਰ ਦਾ ਨਾਂ ਦਿੱਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਰੇਡ ‘ਚ ਸਭ ਤੋਂ ਵੱਡੀ ਰਕਮ ਪਿਯੂਸ਼ ਜੈਨ ਦੇ ਬੈੱਡਰੂਮ ‘ਚ ਕੰਧ ਦੇ ਅੰਦਰੋਂ ਮਿਲੀ। ਇਸ ਤੋਂ ਇਲਾਵਾ ਪੌੜੀਆਂ ਦੇ ਅੰਦਰ ਬਣੇ ਮੋਰੀ ਤੋਂ ਵੀ ਕੁਝ ਪੈਸੇ ਮਿਲੇ ਹਨ। ਇੱਥੇ ਦੀਵਾਰਾਂ ਨੂੰ ਤੋੜਨ ਲਈ ਕਰੀਬ 10 ਮਜ਼ਦੂਰ ਲਾਏ ਗਏ ਸਨ। ਇਹ ਲੋਕ ਗੈਸ ਵੈਲਡਿੰਗ ਕਟਰ ਅਤੇ ਛੀਨੀ-ਹਥੌੜੇ ਨਾਲ ਕੰਧਾਂ ਅਤੇ ਤਾਲੇ ਤੋੜਨ ਵਿਚ ਰੁੱਝੇ ਹੋਏ ਸਨ। ਦਰਵਾਜ਼ੇ ਖੋਲ੍ਹਣ ਲਈ ਡੁਪਲੀਕੇਟ ਚਾਬੀਆਂ ਬਣਾਉਣ ਲਈ ਪੰਜ ਕਾਰੀਗਰ ਲੱਗੇ ਹੋਏ ਹਨ।

#piyushjain #piyushjainraid #raid #itraid #kanpur #kanpurnews

Share: