ਇੱਕ ਸੀਨੀਅਰ ਬੈਰਿਸਟਰ ਵਲੋਂ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਉੱਤੇ ਮੁਕੱਦਮਾ ਕੀਤਾ ਗਿਆ ਕਿਉਂਕਿ ਉਸਦੇ ਦਫਤਰ ਦੇ ਇੱਕ ਸਾਥੀ ਨੇ ਉਸਨੂੰ ਪੇਟ ਵਿੱਚੋਂ ਗੈਸ ਛੱਡਣ ਤੋਂ ਰੋਕਣਾ ਚਾਹਿਆ ਸੀ। ਦਰਅਸਲ ਉਹ ਤੇ ਉਸਦਾ ਸਹਿ-ਕਰਮਚਾਰੀ ਇਕੱਠੇ ਦਫ਼ਤਰ ਦੇ ਇੱਕੋ ਕਮਰੇ ਵਿੱਚ ਕੰਮ ਕਰਦੇ ਸਨ।
ਤਾਰਿਕ ਮੁਹੰਮਦ ਨੇ ਰੋਜ਼ਗਾਰ ਅਦਾਲਤ ਨਾਲ ਆਪਣੀ ਪਰੇਸ਼ਾਨੀ ਸਾਂਝਾ ਕਰਦੇ ਹੋਏ ਦੱਸਿਆ ਕਿ ਉਸਨੂੰ ਕਈ ਵਾਰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਹਾਲਾਂਕਿ ਉਸਦੀ ਇਹ ਪੇਟ ਦੀ ਦਿੱਕਤ ਉਸ ਦਵਾਈ ਕਾਰਨ ਹੋਈ ਸੀ ਜੋ ਉਹ ਦਿਲ ਦੀ ਬਿਮਾਰੀ ਲਈ ਲੈ ਰਿਹਾ ਸੀ। ਉਸਨੇ ਇਹ ਵੀ ਦੱਸਿਆ ਕਿ ਉਸਦੇ ਸਹਿ-ਕਰਮਚਾਰੀ ਪੌਲ ਮੈਕਗੋਰੀ ਦੀ ਉਸਦੇ ਪ੍ਰਤੀ ਟਿੱਪਣੀ ਬਹੁਤ “ਸ਼ਰਮਨਾਕ” ਸੀ ਜਿਸ ਨਾਲ ਉਸਦੀ ਗਰਿਮਾ ਨੂੰ ਠੇਸ ਪਹੁੰਚੀ ਹੈ।
ਅਦਾਲਤ ਦੇ ਸਰਕਾਰੀ ਵਕੀਲ, ਜਿਸ ਨੂੰ 2014 ਵਿੱਚ ਦਿਲ ਦਾ ਦੌਰਾ ਪਿਆ ਸੀ, ਉਸਨੇ ਵੀ ਇਹ ਦੋਸ਼ ਲਾਇਆ ਕਿ ਉਸ ਦੀ ਅਪਾਹਜਤਾ ਕਾਰਨ ਉਸ ਨਾਲ ਕਈ ਵਾਰ ਵਿਤਕਰਾ ਕੀਤਾ ਗਿਆ ਅਤੇ ਉਸਨੇ ਉਸ ਦੇ ਸਹਿ-ਕਰਮਚਾਰੀਆਂ ਅਤੇ ਬੌਸ ਦੇ ਵਿਰੁੱਧ ਕਈ ਹੋਰ ਦੋਸ਼ ਲਾਏ ਸਨ। ਜਿਵੇਂ ਉਹਨਾਂ ਨੇ ਉਸਦੀ ਪਾਣੀ ਦੀਆਂ ਬੋਤਲਾਂ ਨੂੰ ਸੁੱਟ ਦੇਣਾ, ਉਸਨੂੰ ਹਫ਼ਤੇ ਵਿੱਚ ਇੱਕ ਦਿਨ 60 ਮੀਲ ਦੂਰੀ ਤੇ ਕੰਮ ਕਰਨ ਲਈ ਕਿਹਾ ਜਾਂਦਾ ਅਤੇ ਆਪਣੇ ਬੈਰਿਸਟਰ ਦੇ ਪ੍ਰੈਕਟਿਸਿੰਗ ਸਰਟੀਫਿਕੇਟ ਦਾ ਭੁਗਤਾਨ ਕਰਨ ‘ਚ ਅਸਫਲ ਰਹਿਣ ਲਈ ਫੇਲ ਕਰ ਦਿੱਤਾ ਗਿਆ ਜਦਕਿ ਉਹ ਬਿਮਾਰੀ ਦੀ ਛੁੱਟੀ ‘ਤੇ ਸੀ। ਰੀਡਿੰਗ, ਬਰਕਸ਼ਾਇਰ ਵਿੱਚ ਰੁਜ਼ਗਾਰ ਜੱਜ ਐਮਾ ਹਾਕਸਵਰਥ ਦੇ ਪੈਨਲ ਦੁਆਰਾ ਅਪੰਗਤਾ-ਸੰਬੰਧੀ ਵਿਤਕਰੇ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।