ਡਾਇਨਾਸੋਰ ਤਾਂ ਮੁੜ ਆ ਸਕਦੈ ਧਰਤੀ ‘ਤੇ, ਪਰ ਜੀਜੇ-ਸਾਲੇ ਦੀ ਸਰਕਾਰ ਪੰਜਾਬ ‘ਚ ਨ੍ਹੀਂ ਆਉਂਣੀ: ਨਵਜੋਤ ਸਿੱਧੂ

ਡਾਇਨਾਸੋਰ ਤਾਂ ਮੁੜ ਆ ਸਕਦੈ ਧਰਤੀ ‘ਤੇ, ਪਰ ਜੀਜੇ-ਸਾਲੇ ਦੀ ਸਰਕਾਰ ਪੰਜਾਬ ‘ਚ ਨ੍ਹੀਂ ਆਉਂਣੀ: ਨਵਜੋਤ ਸਿੱਧੂ

ਲੁਧਿਆਣਾ- ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਰੈਲੀ ਹੋਈ। ਰੈਲੀ ਵਿੱਚ ਨਵਜੋਤ ਸਿੱਧੂ ਨੇ ਮੰਚ ਤੋਂ ਕਿਸਾਨਾਂ ਨਾਲ ਕਈ ਵਾਅਦੇ ਕੀਤੇ। ਵਿਧਾਨ ਸਭਾ ਹਲਕਾ ਰਾਏਕੋਟ ਵਿਚ ਅੱਜ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਦੇ ਬੇਟੇ ਕਾਮਿਲ ਅਮਰ ਸਿੰਘ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਉਮੀਦਵਾਰ ਅਜਿਹਾ ਹੋਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਮੌਜੂਦਾ ਵਿਧਾਇਕ ਬਾਰੇ ਬੋਲਦੇ ਕਿਹਾ ਕਿ ਮੈਂ ਉਹਨੂੰ ਵੀ ਸੱਦਿਆ ਸੀ ਪਰ ਉਹ ਸ਼ਰਮ ਦਾ ਨਹੀਂ ਆਇਆ। ਡਾ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਐੱਮਐੱਸਪੀ ਕਾਨੂੰਨ ਬਣਾ ਕੇ ਦੇਵੇਗੀ ਅਤੇ ਉਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ।

ਸਿੱਧੂ ਨੇ ਕਿਹਾ ਕਿ ਵੇਅਰ ਹਾਊਸ ਵਿੱਚ ਵੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ਅਤੇ ਨਾਲ ਦੀ ਨਾਲ ਉਸ ਦੀ ਅਦਾਇਗੀ ਹੋਵੇਗੀ। ਸਿੱਧੂ ਨੇ ਕਿਹਾ ਕਿ ਉਹ ਕੋਈ ਸਹੁੰ ਨਹੀਂ ਖਾਂਦੇ ਕੇਜਰੀਵਾਲ ਦੇ ਵਾਂਗ ਕੋਈ ਗਾਰੰਟੀ ਨਹੀਂ ਦਿੰਦੇ ਪਰ ਜੁਬਾਨ  ਜ਼ਰੂਰ ਦਿੰਦੇ ਹਨ।  ਡਾ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਤੇ ਹਮਲਾ ਬੋਲਦਿਆਂ ਕਿਹਾ ਕਿ ਧਰਤੀ ਤੇ ਡਾਇਨਾਸੋਰ ਤਾਂ ਦੁਬਾਰਾ ਆ ਸਕਦਾ ਹੈ ਪਰ ਜੀਜਾ ਸਾਲਾ ਦੀ ਸਰਕਾਰ ਪੰਜਾਬ ਚ ਮੁੜ ਤੋਂ ਨਹੀਂ ਆ ਸਕਦੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਡਾ ਅਮਰ ਸਿੰਘ ਨੇ ਸ਼ਲਾਘਾ ਕੀਤੀ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਵੱਡਾ ਇਕੱਠ ਕਰ ਕੇ ਰਾਏਕੋਟ ਹਲਕੇ ਦੇ ਅੰਦਰ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਹੀ ਅਮਰ ਸਿੰਘ ਨੇ ਕਿਹਾ ਕਿ ਇਹ ਰਾਏਕੋਟ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਲਾਕੇ ਦੇ ਵਿੱਚ ਕਿੰਨਾ ਵਿਕਾਸ ਹੋਇਆ ਹੈ ਹਾਲਾਂਕਿ ਡਾ ਅਮਰ ਸਿੰਘ ਨੇ ਕਿਹਾ ਕਿ ਕਿਸੇ ਦੂਜੀ ਪਾਰਟੀ ਦੇ ਲੀਡਰ ਤੇ ਇਸੇ ਤਰ੍ਹਾਂ ਦੀ ਟਿੱਪਣੀ ਕਰਨੀ ਉਨ੍ਹਾਂ ਦਾ ਸੁਭਾਅ ਨਹੀਂ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਬੇਟੇ ਕਾਮਿਲ ਅਮਰ ਸਿੰਘ ਨੇ ਕਿਹਾ ਰਾਏਕੋਟ ਹਲਕੇ ਵਿਚ ਜਿੰਨਾ ਵਿਕਾਸ ਕੀਤਾ ਗਿਆ ਹੈ ਹਾਲੇ ਹੋਰ ਵਿਕਾਸ ਦੀ ਲੋੜ ਹੈ ਤਾਂ ਹੀ ਰਾਏਕੋਟ ਹਲਕੇ ਦੀ ਨੁਹਾਰ ਬਦਲੇਗੀ

Share: