ਡਰੱਗ ਕੇਸ ‘ਚ ਸਰਕਾਰ ਮੈਨੂੰ ਫਸਾਉਣਾ ਚਾਹੁੰਦੀ ਹੈ, ਮੇਰੇ ਖਿਲਾਫ ਸਬੂਤ ਪੇਸ਼ ਕਰਨ ਮੈਂ ਰਾਜਨੀਤੀ ਛੱਡ ਦਿਆਂਗਾ: ਬਿਕਰਮ ਮਜੀਠਿਆ

ਡਰੱਗ ਕੇਸ ‘ਚ ਸਰਕਾਰ ਮੈਨੂੰ ਫਸਾਉਣਾ ਚਾਹੁੰਦੀ ਹੈ, ਮੇਰੇ ਖਿਲਾਫ ਸਬੂਤ ਪੇਸ਼ ਕਰਨ ਮੈਂ ਰਾਜਨੀਤੀ ਛੱਡ ਦਿਆਂਗਾ: ਬਿਕਰਮ ਮਜੀਠਿਆ

PUNJAB ELECTION 2022: ਸਾਲ 2022 ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਸਾਰੀਆਂ ਪਾਰਟੀਆਂ ਨੇ ਕਮਰ ਕਸੇ ਕੀਤੇ ਹੋਏ ਹਨ। ਲੋਕਾਂ ਨੂੰ ਆਪਣੇ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਪਾਰਟੀ ਲੀਡਰ ਹਰ ਹੀਲਾ ਵਰਤ ਰਹੇ ਹਨ। ਨਿਊਜ਼18 ਪੰਜਾਬ/ਹਰਿਆਣਾ/ਹਿਮਾਚਲ ਵੱਲੋਂ ਇਨ੍ਹਾਂ ਚੋਣਾਂ ਲਈ ਵਿਸ਼ੇਸ਼ ਮੁਹਿੰਮ ‘ਰਾਈਜ਼ਿੰਗ ਪੰਜਾਬ’ (Rising Punjab) ਦਾ ਲਾਈਵ ਆਯੋਜਨ ਕੀਤਾ ਗਿਆ ਹੈ।

ਸੈਸ਼ਨ ਵਿੱਚ ਬਿਕਰਮ ਮਜੀਠਿਆ ਨੇ ਚੰਨੀ ਸਰਕਾਰ ਨੂੰ ਘੇਰਿਆ। ਉਨ੍ਹਾਂ ਚੰਨੀ ਸਰਕਾਰ ਨੂੰ ਅਲੀ ਬਾਬਾ ਚਾਲੀ ਚੋਰ ਦੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਸੂਬੇ ਦੀ ਜਨਤਾ ਸਾਹਮਣੇ ਜਵਾਬ ਦੇਣਾ ਪੈਣਾ ਹੈ। ਪੰਜਾਬ ਦੀ ਜਨਤਾ ਕੈਪਟਨ ਅਤੇ ਸਰਕਾਰ ਦੀ ਕਾਰਗੁਜਾਰੀ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਹੁਣ ਐਲਾਨਜੀਤ ਬਣ ਕੇ ਰਹਿ ਗਿਆ ਹੈ। ਉਨ੍ਹਾਂ ਸਰਕਾਰ ਨੂੰ ਪੁੱਛਿਆ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਿੱਥੇ ਗਿਆ। ਉਨ੍ਹਾਂ ਆਖਿਆ ਪੀਪੀਏ ਰੱਦ ਕਰਨ ਦਾ ਸਿਰਫ ਡਰਾਮਾ ਕੀਤਾ ਗਿਆ ਸੀ, ਹਾਲੇ ਉਹ ਰੱਦ ਨਹੀਂ ਹੋਏ ਹਨ।  ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕਾਂਗਰਸ ਦੱਸੇ ਫਾਰਮ ਭਰਵਾਏ ਪਰ  ਨੌਕਰੀਆਂ ਕਿੰਨੀਆਂ ਮਿਲੀਆਂ?’

ਉਨ੍ਹਾਂ ਕਿਹਾ ਸਰਕਾਰ ਮੈਨੂੰ ਝੂਠੇ ਡੱਰਗ ਕੇਸ ਵਿੱਚ ਫਸਾਉਣਾ ਚਾਹੁੰਦੀ। ਮਜੀਠਿਆ ਨੇ ਕਿਹਾ ਕਿ ਸਰਕਾਰ ਮੇਰੇ ਖਿਲਾਫ ਸਬੂਤ ਪੇਸ਼ ਕਰੇ ਮੈਂ ਰਾਜਨੀਤੀ ਛੱਡ ਦਿਆਂਗਾ। ਇਸ ਮੌਕੇ ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਅਵਤਾਰ ਹੈਨਰੀ ਦੀ ਬੱਸਾਂ ਨੂੰ ਕਿਉਂ ਨਹੀਂ ਹੱਥ ਪਾਇਆ।

ਇਸ ਮੌਕੇ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਉਤੇ ਵੀ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਸੀਐਮ ਚੰਨੀ ਅਤੇ ਬਾਕੀ ਮੰਤਰੀ ਹਵਾਈ ਜਹਾਜ਼ ਵਿੱਚ ਕਿਧਰੇ ਜਾਂਦੇ ਹਨ ਤਾਂ ਨਵਜੋਤ ਸਿੱਧੂ ਦਾ ਦਿਲ ਕਾਹਲਾ ਪੈਂਦਾ ਹੈ, ਕਿਉਂਕਿ ਸਿੱਧੂ ਨੇ ਸੀਐਮ ਬਣਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਸਿੱਧੂ ਨੇ ਮੇਰੇ ਕਰਕੇ ਅਸਤੀਫਾ ਨਹੀਂ ਦਿੱਤਾ ਸੀ।

Share: