EPFO ਨੇ 22 ਕਰੋੜ ਤੋਂ ਜ਼ਿਆਦਾ ਖਾਤਿਆਂ ਵਿਚ ਜਮ੍ਹਾ ਕੀਤਾ ਵਿਆਜ

EPFO ਨੇ 22 ਕਰੋੜ ਤੋਂ ਜ਼ਿਆਦਾ ਖਾਤਿਆਂ ਵਿਚ ਜਮ੍ਹਾ ਕੀਤਾ ਵਿਆਜ

EPFO ਨੇ ਕਰੋੜਾਂ ਮੈਂਬਰਾਂ ਤੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 2020-21 ਲਈ 22.55 ਕਰੋੜ ਖਾਤਾਧਾਰਕਾਂ ਵਿਚ 8.50 ਫ਼ੀਸਦੀ ਦੀ ਵਿਆਜ ਦਰ ਜਮ੍ਹਾ ਕੀਤੀ ਹੈ, ਰਿਟਾਇਰਮੈਂਟ ਫੰਡ ਬਾਡੀ ਨੇ ਅੱਜ ਆਪਣੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਐਲਾਨ ਕੀਤਾ। ਈਪੀਐੱਫਓ ਨੇ ਇਕ ਟਵੀਟ ਵਿਚ ਕਿਹਾ, ਵਿੱਤ ਸਾਲ 2020-21 ਲਈ 22.55 ਕਰੋੜ ਖਾਤਿਆਂ ਵਿਚ 8.50% ਵਿਆਜ ਦੇ ਨਾਲ ਜਮ੍ਹਾ ਕੀਤਾ ਗਿਆ ਹੈ। ਹੁਣ ਇਸਦੇ ਬਾਅਦ ਤੁਸੀਂ ਤੁਰੰਤ ਚੈੱਕ ਕਰੋ ਕਿ ਤੁਹਾਡੇ ਪੀਐੱਫ ਖਾਤੇ ਵਿਚ ਇਹ ਪੈਸਾ ਆਇਆ ਹੈ ਜਾਂ ਨਹੀਂ। ਈਪੀਐੱਫਓ ਨੇ 30 ਅਕਤੂਬਰ, 2021 ਦੇ ਇਕ ਸਰਕੂਲਰ ਵਿਚ ਕਰਮਚਾਰੀ ਭਵਿੱਖ ਨਿਧੀ ਮੈਂਬਰ ਖਾਤਿਆਂ ਲਈ ਸਾਲ 2020-21 ਲਈ ਵਿਆਜ ਦਰ ਦਾ ਐਲਾਨ ਕੀਤਾ

ਇਥੇ 4 ਤਰੀਕੇ ਦਿੱਤੇ ਗਏ ਹਨ ਜਿਨ੍ਹਾਂ ਤੋਂ ਈਪੀਐੱਫਓ ਮੈਂਬਰ ਆਪਣਾ ਪੀਐੱਫ ਬੈਲੇਂਸ ਆਨਲਾਈਨ ਚੈੱਕ ਕਰ ਸਕਦੇ ਹਨ

1. ਬੈਲੇਂਸ ਚੈੱਕ ਕਰਨ ਲਈ ਈਪੀਐੱਫਓ ਮੈਂਬਰ ਨੂੰ EPFOHO UAN ENG ਟਾਈਪ ਕਰਕੇ 7738299899 ’ਤੇ SMS ਕਰਨਾ ਹੋਵੇਗਾ।

2. ਰਜਿਸਟਰਡ ਉਪਯੋਗਕਰਤਾ 011-22901406 ’ਤੇ ਇਕ ਮਿਸਡ ਕਾਲ ਭੇਜ ਸਕਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਐੱਫ ਖਾਤੇ ਦੀ ਬਾਕੀ ਰਕਮ ਦੇ ਬਿਓਰੇ ਨਾਲ ਇਕ ਐੱਸਐੱਮਐੱਸ ਪ੍ਰਾਪਤ ਹੋਵੇਗਾ।

3. ਰਜਿਸਟਰਡ ਉਪਯੋਗਕਰਤਾ ਈਪੀਐੱਫਓ ਵੈੱਬਸਾਈਟ ਜ਼ਰੀਏ ਵੀ ਪੀਐੱਫ ਬੈਲੇਂਸ ਦੀ ਜਾਂਚ ਕਰ ਸਕਦੇ ਹਨ।

4. ਤੁਸੀਂ ਆਪਣੇ ਯੂਏਐੱਨ ਤੇ ਓਟੀਪੀ ਨਾਲ ਲਾਗ ਇਨ ਕਰਨ ਤੋਂ ਬਾਅਦ ਉਮੰਗ ਐਪ ’ਤੇ ਆਪਣੀ ਪੀਐੱਫ ਪਾਸਬੁਕ ਵੀ ਐਕਸੈੱਸ ਕਰ ਸਕਦੇ ਹੋ।

Share: