ਜੇ ਬਿਨਾਂ ਸ਼ਰਤ ਪਰਚੇ ਵਾਪਸ ਹੋਏ, ਤਾਂ ਕਰਾਂਗੇ ਘਰ ਵਾਪਸੀ- ਡਾ. ਦਰਸ਼ਨ ਪਾਲ

ਜੇ ਬਿਨਾਂ ਸ਼ਰਤ ਪਰਚੇ ਵਾਪਸ ਹੋਏ, ਤਾਂ ਕਰਾਂਗੇ ਘਰ ਵਾਪਸੀ- ਡਾ. ਦਰਸ਼ਨ ਪਾਲ

ਦਿੱਲੀ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਦੀ ਮੀਟਿੰਗਾਂ ਦੇ ਦੌਰ ਵਿਚਾਲੇ ਘਰ ਵਾਪਸੀ ਦੇ ਸੰਕੇਤ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਸੰਕਯੁਤ ਮੋਰਚੇ ਦੇ ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਸ਼ਨਪਾਲ ਨੇ ਕਿਹਾ ਕਿ ਜੇ ਸਰਕਾਰ ਬਿਨਾਂ ਸ਼ਰਤ ਪਰਚੇ ਵਾਪਸ ਲੈਂਦੀ ਹਾ ਤਾਂ ਘਰ ਵਾਪਸੀ ਕਰਾਂਗੇ।

ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਦਿੱਲੀ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਜ਼ਬਰਦਸਤ ਹਲਚਲ ਹੈ। ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੈ। ਸਰਕਾਰ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ।

ਨਵੀਂ ਦਿੱਲੀ ‘ਚ ਆਲ ਇੰਡੀਆ ਕਿਸਾਨ ਸਭਾ ‘ਚ ਮੀਟਿੰਗ ਹੈ। ਕੱਲ੍ਹ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਸੀ। ਕਿਸਾਨਾਂ ਕਈ ਪੁਆਇੰਟਸ ਤੇ ਇਤਰਾਜ਼ ਜਤਾਇਆ ਸੀ। ਕੱਲ੍ਹ ਹੀ ਲਿਖਤੀ ਤੌਰ ਤੇ ਇਤਰਾਜ਼ ਸਰਕਾਰ ਨੂੰ ਭੇਜੇ ਗਏ ਸਨ। ਸੂਤਰਾਂ ਮੁਤਾਬਕ ਜੇ ਪਰਚੇ ਰੱਦ ਕਰਨ ਤੇ ਸਹਿਮਤੀ ਬਣਦੀ ਹੈ, ਤਾਂ ਘਰ ਵਾਪਸੀ ਤੇ ਫੈਸਲਾ ਹੋ ਸਕਦਾ ਹੈ।

Share: