ਦੁਨੀਆ ‘ਚ ਪਹਿਲੀ ਵਾਰ ਪ੍ਰਜਨਨ (Reproduction) ਤੇ ਆਪਣਾ ਇਲਾਜ (self-replicating ) ਕਰਨ ਦੀ ਸਮੱਰਥਾ ਵਾਲੇ ਜ਼ਿੰਦਾ ਰੋਬੋਟ (Living Robots) ਸਾਹਮਣੇ ਆਏ ਹਨ। ਪੂਰੀ ਦੁਨੀਆ ਵਿੱਚ ਸਾਇੰਸ ਦੇ ਕਰਿਸ਼ਮੇ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਦੁਨੀਆ ‘ਚ ਪਹਿਲੀ ਵਾਰ ਇਸ ਤਰ੍ਹਾਂ ਦੀ ਚਰਚਾ ਸੁਣਨ ਨੂੰ ਮਿਲੀ ਹੈ ਕਿ ਰੋਬੋਟਸ ਵਿੱਚ ਪ੍ਰਜਨਨ ਦੀ ਸਮੱਰਥਾ ਹੋਵੇ। ਇਹ ਖੋਜ ਵਰਮੋਂਟ ਯੂਨੀਵਰਸਿਟੀ, ਟਫ਼ਟਸ ਯੂਨੀਵਰਸਿਟੀ ਅਤੇ ਵਾਈਸ ਇੰਸਟੀਚਿਊਟ ਫ਼ਾਰ ਬਾਇਓਲਾਜਲੀ ਇੰਸਪਾਇਰਡ ਇੰਜਨੀਅਰਿੰਗ ਦੇ ਵਿਗਿਆਨੀਆਂ ਨੇ ਮਿਲ ਕੇ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਟੀਮ ਨੇ ਦੁਨੀਆ ਦਾ ਪਹਿਲਾ ਜ਼ਿੰਦਾ ਰੋਬੋਟ Xenobots ਤਿਆਰ ਕੀਤਾ ਸੀ।
ਖੋਜ ਦੇ ਮੁਤਾਬਕ ਇਹ Xenobots ਸਿੰਗਲ ਸੈੱਲ ਲੱਭ ਸਕਦੇ ਹਨ, ਆਪਣੇ ਸੈੱਲਾਂ ਇਕੱਠਾ ਕਰਕੇ ਬੱਚਾ ਪੈਦਾ ਕਰ ਸਕਦੇ ਹਨ। ਇਹ ਰੋਬੋਟਸ ਆਪਣੇ ਮੂੰਹ ਦੇ ਅੰਦਰ ਬੱਚੇ ਦਾ ਸੰਸਕਰਣ ਬਣਾ ਸਕਦੇ ਹਨ। ਪ੍ਰਕਿਰਿਆ ਦੇ ਦੌਰਾਨ, ਇਹ ਭਰੂਣ ਸੈੱਲ ਚਮੜੀ ਵਿੱਚ ਵਿਕਸਤ ਹੋਣਗੇ।
ਜ਼ੈਨੋਬੋਟਸ ਨੂੰ ਪਹਿਲੀ ਵਾਰ 2020 ‘ਚ ਸਾਹਮਣੇ ਲਿਆਂਦਾ ਗਿਆ ਸੀ। ਇਨ੍ਹਾਂ ਦਾ ਸਾਈਜ਼ ਕਾਫ਼ੀ ਛੋਟਾ ਹੈ। ਰੋਬੋਟ ਦੇ ਇਸ ਵਰਜ਼ਨ ‘ਤੇ ਕਈ ਖੋਜਾਂ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਜੀਵਤ ਰੋਬੋਟਸ ਹਨ। ਇਹ ਸਮੂਹ ‘ਚ ਰਹਿ ਕੇ ਕੰਮ ਕਰ ਸਕਦੇ ਹਨ। ਸੱਟ ਲੱਗਣ ‘ਤੇ ਖ਼ੁਦ ਆਪਣਾ ਇਲਾਜ ਕਰ ਸਕਦੇ ਹਨ ਅਤੇ ਖਾਣੇ ਬਿਨਾਂ ਕਈ ਹਫ਼ਤਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ।