ਸਾਊਦੀ ਅਰਬ ਵੱਲੋਂ ਯਮਨ ’ਤੇ ਬੰਬਾਰੀ

ਸਾਊਦੀ ਅਰਬ ਵੱਲੋਂ ਯਮਨ ’ਤੇ ਬੰਬਾਰੀ

ਦੁਬੲੀ: ਸਾਊਦੀ ਅਰਬ ਨੇ ਯਮਨ ਦੇ ਬੰਦਰਗਾਹ ਸ਼ਹਿਰ ਮੁਕਾਲਾ ’ਤੇ ਇਕ ਵੱਖਵਾਦੀ ਜਥੇਬੰਦੀ ਲਈ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਤੋਂ ਆਈ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾ ਕੇ ਬੰਬਾਰੀ ਕੀਤੀ। ਬਾਅਦ ਵਿੱਚ ਇਸ ਰਿਆਸਤ ਨੇ ਯਮਨ ਵਿੱਚ ਵੱਖਵਾਦੀਆਂ ਦੀਆਂ ਹਾਲੀਆ ਪ੍ਰਾਪਤੀਆਂ ਲਈ ਸਿੱਧੇ ਤੌਰ ’ਤੇ ਯੂ ਏ ਈ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਬੂ ਧਾਬੀ ਨੂੰ ਚਿਤਾਵਨੀ ਦਿੱਤੀ ਕਿ ਉਸ ਦੀਆਂ ਕਾਰਵਾਈਆਂ ਬੇਹੱਦ ਖ਼ਤਰਨਾਕ ਹਨ।

ਇਹ ਹਮਲਾ ਸਾਊਦੀ ਅਰਬ ਅਤੇ ਯੂ ਏ ਈ ਸਮਰਥਿਤ ‘ਸਦਰਨ ਟਰਾਂਜ਼ੀਸ਼ਨਲ ਕੌਂਸਲ’ (ਐੱਸ ਟੀ ਸੀ) ਦਰਮਿਆਨ ਤਣਾਅ ਹੋਰ ਵਧਣ ਦਾ ਸੰਕੇਤ ਦਿੰਦਾ ਹੈ। ਇਸ ਨਾਲ ਰਿਆਦ ਅਤੇ ਆਬੂ ਧਾਬੀ ਦੇ ਰਿਸ਼ਤਿਆਂ ਵਿੱਚ ਵੀ ਤਣਾਅ ਵਧਣ ਦਾ ਸੰਕੇਤ ਮਿਲਦਾ ਹੈ। ਦੋਵੇਂ ਦੇਸ਼, ਹਾਲਾਂਕਿ ਵਿਆਪਕ ਮੱਧ-ਪੂਰਬ ਦੇ ਕਈ ਮੁੱਦਿਆਂ ’ਤੇ ਇੱਕ-ਦੂਜੇ ਦੇ ਕਰੀਬੀ ਸਾਥੀ ਹਨ, ਪਰ ਆਰਥਿਕ ਮੁੱਦਿਆਂ ਅਤੇ ਖੇਤਰ ਦੀ ਰਾਜਨੀਤੀ ਨੂੰ ਲੈ ਕੇ ਉਨ੍ਹਾਂ ਵਿਚਾਲੇ ਮੁਕਾਬਲਾ ਲਗਾਤਾਰ ਵਧ ਰਿਹਾ ਹੈ। ਸਾਊਦੀ ਅਰਬ ਦੇ ਹਵਾਈ ਹਮਲਿਆਂ ਤੋਂ ਬਾਅਦ ਯਮਨ ਵਿੱਚ ਹੂਤੀ ਵਿਰੋਧੀ ਬਲਾਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਬਲਾਂ ਨੇ ਆਪਣੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਸਾਰੀਆਂ ਸਰਹੱਦੀ ਚੌਕੀਆਂ ਨੂੰ 72 ਘੰਟੇ ਲਈ ਬੰਦ ਕਰਨ ਦਾ ਐਲਾਨ ਕੀਤਾ ਅਤੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਵਿੱਚ ਦਾਖ਼ਲੇ ’ਤੇ ਵੀ ਰੋਕ ਲਗਾ ਦਿੱਤੀ।

Share: