‘ਭਾਜਪਾ 2022 ਚੋਣਾਂ ‘ਚ ਹੈਰਾਨੀਜਨਕ ਪ੍ਰਦਰਸ਼ਨ ਕਰੇਗੀ’, BJP ਨੇ ਚੰਡੀਗੜ੍ਹ ‘ਚ ਕੀਤੀ ਪਹਿਲੀ ਚੋਣ ਮੀਟਿੰਗ

‘ਭਾਜਪਾ 2022 ਚੋਣਾਂ ‘ਚ ਹੈਰਾਨੀਜਨਕ ਪ੍ਰਦਰਸ਼ਨ ਕਰੇਗੀ’, BJP ਨੇ ਚੰਡੀਗੜ੍ਹ ‘ਚ ਕੀਤੀ ਪਹਿਲੀ ਚੋਣ ਮੀਟਿੰਗ

ਚੰਡੀਗੜ੍ਹ: ਆਗਾਮੀ ਵਿਧਾਨ ਸਭਾ (Punjab Assambly Election 2022) ‘ਚ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਕਮਕਸੇ ਕੀਤੇ ਜਾ ਰਹੇ ਹਨ। ਮੰਗਲਵਾਰ ਪੰਜਾਬ ਭਾਜਪਾ (Punjab BjP) ਦੇ ਸੀਨੀਅਰ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ 2022 ਨੂੰ ਲੈ ਕੇ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਮੀਨਾਕਸ਼ੀ ਲੇਖੀ ਸ਼ਾਮਲ ਹੋਏ। ਮੀਟਿੰਗ ਜੋ ਕਿ ਅੱਜ ਵੀ ਰਹਿਣ ਰਹੇਗੀ, ਵਿੱਚ ਸੂਬਾਈ ਪੱਧਰ ਤੋਂ ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਆਗੂਆਂ ਵੀ ਸੱਦਿਆ ਗਿਆ ਹੈ।

ਮੀਟਿੰਗ ਉਪਰੰਤ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਬੂਥ ਪੱਧਰ ‘ਤੇ ਸਰਗਰਮ ਹੈ ਅਤੇ ਭਾਜਪਾ ਵਿੱਚ ਪੰਜਾਬ ਚੋਣਾਂ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਰੋਧੀਆਂ ਨੂੰ ਹੈਰਾਨ ਕਰ ਦੇਵੇਗੀ, ਕਿਉਂਕਿ ਭਾਜਪਾ ਵਿਰੋਧੀਆਂ ਦੇ ਮੁਕਾਬਲੇ ਹਰ ਇੱਕ ਨੂੰ ਨਾਲ ਲੈ ਕੇ ਚੱਲ ਰਹੀ ਹੈ।

ਪੰਜਾਬ ਚੋਣਾਂ ਤੋਂ ਇਲਾਵਾ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਭਾਜਪਾ ਪਹਿਲੀ ਵਾਰੀ ਨਵੇਂ ਸਿਰ੍ਹੇ ਤੋਂ ਰਣਨੀਤੀ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪੁਰਬ ‘ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ, ਜੋ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਵੱਡੇ ਰਾਹ ਖੋਲ੍ਹਦਾ ਹੈ।

ਮੀਟਿੰਗ ਵਿੱਚ ਹਾਜ਼ਰ ਪੰਜਾਬ ਭਾਜਪਾ ਪ੍ਰਧਾਨ (BJp President Punjab) ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਇੱਕਲੇ ਲੜਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਕਿਉ਼ਕਿ ਭਾਜਪਾ ਕੋਲ ਉਮੀਦਵਾਰਾਂ ਦੀ ਘਾਟ ਨਹੀਂ। ਉਨ੍ਹਾਂ ਕਿਹਾ ਕਿ ਛੇਤੀ ਹੀ ਭਾਜਪਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ ਅਤੇ ਜੋ ਵੀ ਵਾਅਦਾ ਕੀਤਾ ਜਾਵੇਗਾ ਉਸਨੂੰ 100 ਫ਼ੀਸਦੀ ਪੂਰਾ ਕੀਤਾ ਜਾਵੇਗਾ।

ਮੀਟਿੰਗ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਲਈ ਇਕੱਲੇ ਚੋਣ ਲੜਨਾ ਵੱਡੀ ਚੁਣੌਤੀ ਹੋਵੇਗੀ। ਭਾਜਪਾ ਭਾਵੇਂ ਕੈਪਟਨ ਅਮਰਿੰਦਰ ਸਿੰਘ (Captain amarinder Singh) ਨਾਲ ਗਠਜੋੜ ਕਰ ਸਕਦੀ ਹੈ ਪਰੰਤੂ ਅਕਾਲੀ ਦਲ ਨਾਲ ਵੀ ਮੁੜ ਗਠਜੋੜ ‘ਤੇ ਭਾਜਪਾ ਆਗੂਆਂ ਦੇ ਬਿਆਨਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਕੈਪਟਨ ਨਾਲ ਭਾਜਪਾ ਸੀਟਾਂ ਵੰਡ ਕੇ ਚੋਣਾਂ ਲੜ ਸਕਦੀ ਹੈ, ਪਰ ਇਸ ਬਾਰੇ ਅਜੇ ਕੋਈ ਸਥਿਤੀ ਸਪੱਸ਼ਟ ਨਹੀਂ ਹੋਈ ਹੈ।

ਦਸਣਾ ਬਣਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਵਿੱਚ ਹਰ ਪਾਸਿਓਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਕਿਤੇ ਵੀ ਵਿਧਾਨ ਸਭਾ ਚੋਣਾਂ ਵਿੱਚ ਵਿਖਾਈ ਨਹੀਂ ਦੇ ਰਹੀ ਸੀ, ਪਰੰਤੂ ਹੁਣ ਭਾਜਪਾ ਵਿਰੋਧ ਨਹੀਂ। ਹਾਲਾਂਕਿ ਇਹ ਅੱਗੇ ਹੀ ਪਤਾ ਲੱਗੇਗਾ ਕਿ ਕਾਨੂੰਨ ਵਾਪਸੀ ਦਾ ਭਾਜਪਾ ਨੂੰ ਫਾਇਦਾ ਹੋਵੇਗਾ ਜਾਂ ਨਹੀਂ, ਕਿਉਂਕਿ ਅਜੇ ਵੀ ਕਿਸਾਨ ਕੁੱਝ ਮੰਗਾਂ ਨੂੰ ਲੈ ਕੇ ਸਰਹੱਦਾਂ ‘ਤੇ ਡਟੇ ਹੋਏ ਹਨ।

Share: