ਅਰਾਵਲੀ (ਗੁਜਰਾਤ): ਇੱਥੋਂ ਦੇ ਮੋਡਾਸਾ ਕਸਬੇ ਨੇੜੇ ਰਣਸਈਯਦ ਸਰਕਲ ਵਿਖੇ ਇੱਕ ਐਂਬੂਲੈਂਸ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਐਂਬੂਲੈਂਸ ਵਿੱਚ ਇੱਕ ਨਵਜੰਮਿਆ ਬੱਚਾ, ਉਸਦੇ ਪਿਤਾ, ਚਾਚਾ ਅਤੇ ਦਾਦੀ ਦੇ ਨਾਲ-ਨਾਲ ਡਰਾਈਵਰ, ਡਾਕਟਰ ਅਤੇ ਇੱਕ ਨਰਸ ਸਵਾਰ ਸਨ।
ਇਸ ਘਟਨਾ ਵਿੱਚ ਬੱਚੇ, ਉਸਦੇ ਪਿਤਾ, ਡਾਕਟਰ ਅਤੇ ਨਰਸ ਦੀ ਮੌਤ ਹੋ ਗਈ, ਜਦੋਂ ਕਿ ਚਾਚਾ, ਦਾਦੀ ਅਤੇ ਡਰਾਈਵਰ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਐਂਬੂਲੈਂਸ ਵਿੱਚ ਮੌਜੂਦ ਆਕਸੀਜਨ ਸਿਲੰਡਰ ਦਾ ਫਟਣਾ ਹੋ ਸਕਦਾ ਹੈ। ਇਸ ਸਮੇਂ ਹਾਦਸੇ ਵਾਲੀ ਥਾਂ ’ਤੇ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ।
