Bihar Election Results LIVE: ਐੱਨਡੀਏ ਵੱਡੀ ਜਿੱਤ ਵੱਲ ਵਧਿਆ, ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

Bihar Election Results LIVE: ਐੱਨਡੀਏ ਵੱਡੀ ਜਿੱਤ ਵੱਲ ਵਧਿਆ, ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਵੱਡੀ ਜਿੱਤ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। 243 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਐੱਨਡੀਏ 165, ਮਹਾਂਗੱਠਬੰਧਨ 73 ਤੇ ਹੋਰ 5 ਸੀਟਾਂ ’ਤੇ ਅੱਗੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਮੁਤਾਬਕ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ 78 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਐੱਨਡੀਏ ਦੀ ਅਹਿਮ ਭਾਈਵਾਲ ਭਾਜਪਾ 76 ਸੀਟਾਂ ’ਤੇ ਅੱਗੇ ਹੈ। ਮਹਾਂਗੱਠਜੋੜ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ (RJD) ਨੇ 39 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 21, ਕਾਂਗਰਸ 7, ਸੀਪੀਆਈ ਐੱਮਐੱਲ 5, ਹਿੰਦੂਸਤਾਨ ਅਵਾਮ ਮੋਰਚਾ (ਐੱਸ) 4, ਏਆਈਐੱਮਆਈਐੱਮ 2, ਰਾਸ਼ਟਰੀ ਲੋਕ ਮੋਰਚਾ, ਸੀਪੀਆਈ ਐੱਮ ਤੇ ਬਸਪਾ ਇਕ ਇਕ ਸੀਟ ’ਤੇ ਅੱਗੇ ਹੈ।

ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਇਤਬਾਰ ਕਰਨ ਦੀ ਸਲਾਹ ਦਿੱਤੀ ਹੈ।

ਕਮਿਸ਼ਨ ਨੇ ਕਿਹਾ ਕਿ ਹਰ ਟੇਬਲ ’ਤੇ ਵੋਟ ਗਿਣਤੀ ਨਿਗਰਾਨ, ਵੋਟ ਗਿਣਤੀ ਸਹਾਇਕ ਤੇ ‘ਮਾਈਕਰੋ-ਅਬਜ਼ਰਵਰ’ ਨਾਲ 4,372 ਵੋਟ ਗਿਣਤੀ ਕਾਊਂਟਰ ਲਾਏ ਗਏ ਹਨ। ਉਮੀਦਵਾਰਾਂ ਦੇ ਲਾਏ 18 ਹਜ਼ਾਰ ਤੋਂ ਵੱਧ ਏਜੰਟ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲੇਟ ਦੀ ਗਿਣਤੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਸ ਮਗਰੋਂ ਸਵੇਰੇ 8.30 ਵਜੇ ਈ ਵੀ ਐੱਮ ’ਚ ਦਰਜ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।

Share: