ਕ੍ਰਾਂਤੀਕਾਰੀ ਪ੍ਰੈੱਸ ਕਲੱਬ ਨੇ ਆਜ਼ਾਦੀ ਦਿਵਸ ਮਨਾਇਆ
ਭੋਗਪੁਰ (ਵਰੁਣ ਕੁਮਾਰ) ਕ੍ਰਾਂਤੀਕਾਰੀ ਪ੍ਰੈਸ ਕਲੱਬ ਵਲੋਂ ਭੋਗਪੁਰ ਵਿਚ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਤਿਰੰਗਾ ਲਹਿਰਾ ਕੇ ਮਨਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਮੈਡਮ ਪੂਨਮ ਬਖ਼ਸ਼ੀ ਸੁਪਰਡੈਂਟ ਬੀਡੀਪੀਓ ਆਫਿਸ ਭੋਗਪੁਰ ਨੇ ਅਦਾ ਕੀਤੀ। ਉਨ੍ਹਾਂ ਦੇ ਨਾਲ ਸ੍ਰੀ ਅਸ਼ਵਨੀ ਕੁਮਾਰ ਜੀ ਹਾਜ਼ਰ ਸਨ। ਪੁਲਿਸ ਪ੍ਰਸ਼ਾਸਨ ਵਲੋਂ ਐੱਸ ਐਚ ਓ ਭੋਗਪੁਰ ਹਰਿੰਦਰ ਸਿੰਘ, ਐੱਸ ਆਈ ਸੰਦੀਪ ਕੌਰ ਅਤੇ ਹਰਜੀਤ ਸਿੰਘ ਕਾਂਸਟੇਬਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਪ੍ਰੈਸ ਐਸੋਸੀਏਸ਼ਨਾਂ ਦੇ ਨੁਮਾਇਦੇ ਸ਼ਾਮਿਲ ਹੋਏ, ਜਿਹਨਾਂ ਵਿਚ ਪੰਜਾਬ ਚੰਡੀਗਡ਼੍ਹ ਪ੍ਰੈੱਸ ਯੂਨੀਅਨ ਜਲੰਧਰ ਅਤੇ ਦੋਆਬਾ ਪੱਤਰਕਾਰ ਮੰਚ ਭੋਗਪੁਰ ਦੇ ਅਹੁਦੇਦਾਰ ਬਲਵਿੰਦਰ ਸਿੰਘ ਭੰਗੂ ਅਤੇ ਰਜੇਸ਼ ਸੂਰੀ ਅਤੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੀ ਪੰਜਾਬ ਇਕਾਈ ਤੋਂ ਸੀਨੀਅਰ ਵਾਈਸ ਪ੍ਰੈਸੀਡੈਂਟ ਅਨਿਲ ਵਰਮਾ ਅਤੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਆਜ਼ਾਦੀ ਦਿਵਸ ਦੇ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਜ਼ਾਦੀ ਦਿਵਾਉਣ ਵਾਲੇ ਯੋਧੇ ਸੂਰਮਿਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਕਦਮਾਂ ਤੇ ਚੱਲਣ ਦਾ ਪ੍ਰਣ ਕੀਤਾ। ਬਲਵਿੰਦਰ ਸਿੰਘ ਭੰਗੂ ਨੇ ਪੇਗਾਸੁਸ ਮਾਮਲੇ ਵਿਚ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਪੱਤਰਕਾਰਾਂ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਦਸਿਆ ਅਤੇ ਸਾਰਿਆਂ ਨੂੰ ਅੱਜ ਦੇ ਸਮੇ ਸਮਾਜਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਸੂਬਾ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਿਹਾ ਕੇ ਭਾਰਤ ਵਿਚ ਪੱਤਰਕਾਰਾਂ ਨੂੰ ਆਜ਼ਾਦੀ ਸਿਰਫ ਨਾਮ ਦੀ ਹੈ। ਓਹਨਾ ਕਿਹਾ ਕੇ ਵਰਲਡ ਪ੍ਰੈਸ ਇੰਡੈਕਸ ਦੇ ਮੁਤਾਬਿਕ ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਸਥਾਨ ਦੁਨੀਆਂ ਦੇ 180 ਦੇਸ਼ਾਂ ਦੀ ਇਸ ਸੂਚੀ ਵਿਚ 142 ਵੇਂ ਨੰਬਰ ਤੇ ਹੈ, ਜੋ ਕੇ ਆਪਣੇ ਆਪ ਵਿਚ ਸ਼ਰਮਨਾਕ ਹੈ। ਓਹਨਾ ਓਥੇ ਮੌਜੂਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨਿਰਪੱਖ ਹੋ ਕਿ ਸਾਫ ਸੁਥਰੀ ਪੱਤਰਕਾਰੀ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ ਚਰਨਜੀਤ ਸਿੰਘ (ਚੀਫ ਬਿਊਰੋ ਜਲੰਧਰ ਸੈਕੁਲਰ ਨਿਊਜ਼) ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਕ੍ਰਾਂਤੀਕਾਰੀ ਪ੍ਰੈਸ ਕਲੱਬ ਭੋਗਪੁਰ ਦੇ ਪ੍ਰਧਾਨ ਜਗੀਰ ਸਿੰਘ, ਮਨਜਿੰਦਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੁਰਿੰਦਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਹਰਨਾਮ ਦਾਸ ਚੋਪਡ਼ਾ ਵਾਈਸ ਪ੍ਰੈਜ਼ੀਡੈਂਟ, ਸੁਰਜੀਤ ਸਿੰਘ ਵਾਈਸ ਪ੍ਰੈਜ਼ੀਡੈਂਟ, ਪਰਮਜੀਤ ਸਿੰਘ ਅਡਵਾਈਜ਼ਰ, ਜਸਵੀਰ ਸਿੰਘ ਸੈਕਟਰੀ, ਮਨਜੀਤ ਸਿੰਘ ਪੀਆਰਓ, ਬਲਬੀਰ ਚੰਦ ਕੈਸ਼ੀਅਰ, ਮੈਂਬਰ ਕੁਲਦੀਪ ਚੰਦ ਅਤੇ ਸਤਨਾਮ ਸਿੰਘ ਹਾਜ਼ਰ ਰਹੇ। ਇਸ ਮੌਕੇ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਦੇ ਦੋਆਬਾ ਜ਼ੋਨ ਪ੍ਰੈਜ਼ੀਡੈਂਟ ਸ੍ਰੀ ਪੀ ਸੀ ਰਾਊਤ ਰਾਜਪੂਤ ਨੇ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਸਟੇਜ ਦਾ ਸੰਚਾਲਨ ਕੀਤਾ।