ਪੰਜਾਬ ‘ਚ ਦੂਰ ਹੋਵੇਗਾ ਬਿਜਲੀ ਸੰਕਟ, ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ ‘ਚ ਅਗਲੇ 48 ਘੰਟਿਆਂ ‘ਚ ਸ਼ੁਰੂ ਹੋਵੇਗਾ ਉਤਪਾਦਨ

ਪੰਜਾਬ ‘ਚ ਦੂਰ ਹੋਵੇਗਾ ਬਿਜਲੀ ਸੰਕਟ, ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ ‘ਚ ਅਗਲੇ 48 ਘੰਟਿਆਂ ‘ਚ ਸ਼ੁਰੂ ਹੋਵੇਗਾ ਉਤਪਾਦਨ

ਲੁਧਿਆਣਾ : Electricity Crisis In Punjab: ਪੰਜਾਬ ‘ਚ ਬਿਜਲੀ ਸੰਕਟ ਦੂਰ ਕਰਨ ਲਈ ਤਲਵੰਡੀ ਸਾਬੋ ਪਾਵਰ ਲਿਮਿਟੇਡ ਯੁੱਧ ਪੱਧਰ ‘ਤੇ ਕੰਮ ਕਰ ਰਿਹਾ ਹੈ। ਸੰਭਾਵਨਾ ਹੈ ਕਿ ਇਕ ਇਕਾਈ ‘ਚ ਅਗਲੇ 48 ਘੰਟਿਆਂ ‘ਚ ਫਿਰ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ। ਟੀਐੱਸਪੀਐੱਲ ਪ੍ਰਬੰਧਨ ਨੇ ਦਾਅਵਾ ਕੀਤਾ ਹੈ ਕਿ ਚੀਨ ਤੋਂ ਜੰਤਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਉਮੀਦ ਹੈ ਕਿ ਇਹ ਉਪਕਰਨ ਪਲਾਂਟ ‘ਚ ਇਕ ਦਿਨ ‘ਚ ਪਹੁੰਚ ਜਾਣਗੇ। ਉਪਕਰਨਾਂ ਦੀ ਸਪਲਾਈ ‘ਚ ਮਦਦ ਲਈ ਟੀਐੱਸਪੀਐੱਲ ਪ੍ਰਬੰਧਨ ਨੇ ਪੀਐੱਸਪੀਸੀਐੱਲ ਦੇ ਮੁੱਖ ਪ੍ਰਬੰਧ ਨਿਦੇਸ਼ਕ ਦਾ ਧਨੰਵਾਦ ਕੀਤਾ।

ਗੌਰਲਤਲਬ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਿਟੇਡ ਦੇ ਸਾਰੇ ਯੂਨੀਟ 9 ਜੁਲਾਈ ਤੋਂ ਬੰਦ ਪਏ ਹਨ। ਇਸ ‘ਤੇ ਵੇਦਾਂਤਾ ਸਮੂਹ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਿਟੇਡ ਪੰਜਾਬ ਸੂਬੇ ‘ਚ ਵਰਤਮਾਨ ਊਰਜਾ ਸੰਕਟ ਦੇ ਹੱਲ ਲਈ ਜੰਗੀ ਪੱਧਰ ‘ਤੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਇਕ ਤੋਂ ਬਾਅਦ ਇਕ ਅਭੂਤਪੂਰਵ ਹਾਲਾਤਾਂ ਦੇ ਪੈਦਾ ਹੋਣ ਨਾਲ ਟੀਐੱਸਪੀਐੱਲ ਦੀਆਂ ਦੋ ਇਕਾਈਆਂ ਤੋਂ ਅਚਾਨਕ ਬਿਜਲੀ ਉਤਪਾਦਨ ਬੰਦ ਹੋ ਗਿਆ ਸੀ।

ਦੂਜੀ ਇਕਾਈ ਦੇ ਸ਼ੁਰੂ ਹੋਣ ‘ਚ ਹੋਰ ਸਮਾਂ ਲੱਗ ਸਕਦਾ ਹੈ। ਤਿੰਨੋਂ ਯੂਨਿਟ ਚੱਲਣ ‘ਚ ਜੁਲਾਈ ਮਹੀਨਾ ਨਿਕਲ ਸਕਦਾ ਹੈ। ਟੀਐੱਸਪੀਐੱਲ ‘ਚ ਆਈ ਤਕਨੀਕੀ ਖਰਾਬੀ ਕਾਰਨ ਜਿੱਥੇ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਉੱਥੇ ਟੀਐੱਸਪੀਐੱਲ਼ ਦੇ ਇੰਜੀਨੀਅਰਾਂ ਦੀ ਮਦਦ ਨਾਲ ਕੋਰੀਆ, ਭਾਰਤ ਹੈਵੀ ਇਲੈਕਟ੍ਰਿਕਲ ਲਿਮਿਟੇਡ, ਜਨਰਲ ਇਲੈਕਟ੍ਰਿਕ ਕੰਪਨੀ ਤੇ ਸੀਮੇਂਸ ਦੇ ਮਾਹਰ ਇੰਜੀਨੀਅਰ ਦਿਨ-ਰਾਤ ਕੰਮ ਕਰ ਰਹੇ ਹਨ।
ਮਾਹਰ ਤਕਨੀਕੀ ਖਰਾਬੀਆਂ ਤੇ ਬ੍ਰੇਕਡਾਊਨ ਦਾ ਇਕ ਵੱਡਾ ਕਾਰਨ ਆਯਾਤ ਕੋਲੇ ‘ਤੇ ਪਾਬੰਦੀ ਨੂੰ ਮੰਨਦੇ ਹਨ। ਭਾਰਤ ਦੇ ਵੱਖ-ਵੱਖ ਖਦਾਨਿਆਂ ‘ਚ ਮਿਲ ਰਹੇ ਕੋਲੇ ਦੀ ਗੁਣਵਤਾ ਅਜਿਹੀ ਨਹੀਂ ਹੈ ਕਿ ਉਹ ਆਯਾਤ ਕੋਲੇ ਦਾ ਵਿਕਲਪ ਬਣ ਸਕਣ। ਇਸ ਕਾਰਨ ਪਾਵਰ ਯੂਨਿਟ ਦੀ ਨਿਭਰਤਾ ਘਰੇਲੂ ਕੋਲੇ ‘ਤੇ ਹਨ ਜਿਸ ‘ਚ ਰਾਖ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
Share: