ਐਡੀਲੇਡ: ਇੱਥੇ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਖਿਲਾਫ਼ 9 ਵਿਕਟਾਂ ’ਤੇ 264 ਦੌੜਾਂ ਬਣਾਈਆਂ। ਇਸ ਦੋਰਾਨ ਰੋਹਿਤ ਸ਼ਰਮਾ ਨੇ 73 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤੀ ਟੀਮ ਦੇ ਸਕੋਰ ਬੋਰਡ ਨੂੰ ਹੁਲਾਰਾ ਮਿਲਿਆ।
ਰੋਹਿਤ ਦੀ 97 ਗੇਂਦਾਂ ਦੀ ਪਾਰੀ ਅਤੇ ਸ਼੍ਰੇਅਸ ਅਈਅਰ (77 ਗੇਂਦਾਂ ‘ਤੇ 61) ਨਾਲ ਤੀਜੀ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਸਦਕਾ ਇੱਕ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਕਾਮਯਾਬ ਰਿਹਾ। ਇਸ ਦੌਰਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ (9) ਅਤੇ ਵਿਰਾਟ ਕੋਹਲੀ (0) ’ਤੇ ਆਉਟ ਹੋ ਗਏ।
ਪਾਰੀ ਦੇ ਅਖੀਰ ਵਿੱਚ ਅਕਸ਼ਰ ਪਟੇਲ ਨੇ 41 ਗੇਂਦਾਂ ’ਤੇ 44 ਦੌੜਾ ਬਣਾਈਆਂ। ਹਰਸ਼ਿਤ ਰਾਣਾ (24 ਨਾਬਾਦ) ਅਤੇ ਅਰਸ਼ਦੀਪ ਸਿੰਘ (13) ਨੇ ਨੌਵੀਂ ਵਿਕਟ ਲਈ 29 ਗੇਂਦਾਂ ਵਿੱਚ 37 ਦੌੜਾਂ ਜੋੜ ਕੇ ਟੀਮ ਦਾ ਸਕੋਰ 260 ਦੇ ਅੰਕ ਤੋਂ ਪਾਰ ਕਰ ਦਿੱਤਾ। ਆਸਟ੍ਰੇਲੀਆ ਟੀਮ ਵਾਪਸ ਪਰਤੇ ਐਡਮ ਜ਼ੈਂਪਾ ਨੇ 60 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜ਼ੇਵੀਅਰ ਬਾਰਟਲੇਟ (10 ਓਵਰਾਂ ਵਿੱਚ 39 ਦੌੜਾਂ ਦੇ ਕੇ 3 ਵਿਕਟਾਂ) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

