ਵਿਦੇਸ਼ ਜਾਣ ਦੀ ਰਾਹ ‘ਚ ਆੜੇ ਆ ਰਿਹੈ ਵੈਕਸੀਨ ਦਾ ਸੰਕਟ, ਲੋਕ ਹੋ ਰਹੇ ਪਰੇਸ਼ਾਨ

ਵਿਦੇਸ਼ ਜਾਣ ਦੀ ਰਾਹ ‘ਚ ਆੜੇ ਆ ਰਿਹੈ ਵੈਕਸੀਨ ਦਾ ਸੰਕਟ, ਲੋਕ ਹੋ ਰਹੇ ਪਰੇਸ਼ਾਨ

ਬਠਿੰਡਾ : ਸੂਬੇ ‘ਚ ਕੋਰੋਨਾ ਵੈਕਸੀਨ (Corona Vaccine) ਦਾ ਸੰਕਟ ਰੁਜ਼ਾਨਾ ਵਧਦਾ ਹੀ ਜਾ ਰਿਹਾ ਹੈ। ਸੂਬੇ ਸਮੇਤ ਜ਼ਿਲ੍ਹੇ ‘ਚ ਕੋਰੋਨਾ ਵੈਕਸੀਨ ਦਾ ਸਟਾਕ ਪਿਛਲੇ ਤਿੰਨ ਦਿਨਾਂ ਤੋਂ ਖ਼ਤਮ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਲੋਕ ਵੀ ਕਾਫੀ ਪਰੇਸ਼ਾਨ ਹੋ ਰਹੇ ਹਨ। ਕੋਵੀਸ਼ੀਲਡ (Covishield) ਤੇ ਕੋਵੈਕਸੀਨ (Covaccine) ਦਾ ਸਟਾਕ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਕਾਰਨ ਜ਼ਿਲ੍ਹੇ ਦੇ ਲੋਕ ਟੀਕਾਕਰਨ ਸੈਂਟਰਾਂ ਤੋਂ ਬਿਨਾਂ ਟੀਕਾ ਲਗਵਾਏ ਬੈਰੰਗ ਪਰਤੇ ਰਹੇ ਹਨ, ਉੱਥੇ ਜਿਹੜੇ ਲੋਕਾਂ ਪਹਿਲੀ ਡੋਜ਼ ਲਗਵਾ ਚੁੱਕੇ ਹਨ ਤੇ ਉਨ੍ਹਾਂ ਦਾ ਦੂਜੀ ਡੋਜ਼ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਵੈਕਸੀਨੇਸ਼ਨ ਨਾ ਹੋਣ ਕਾਰਨ ਉਨ੍ਹਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ‘ਚ ਜ਼ਿਆਦਾਤਰ ਲੋਕ ਉਹ ਪਰੇਸ਼ਾਨ ਹੋ ਰਹੇ ਹਨ, ਜੋ ਕਿ ਕੈਨੇਡਾ ਜਾਂ ਹੋਰ ਦੇਸ਼ਾਂ ‘ਚ ਜਾਣਾ ਚਾਹੁੰਦੇ ਹਨ। ਸਿਹਤ ਵਿਭਾਗ ਕੋਲ ਵੈਕਸੀਨੇਸ਼ਨ ਨਾ ਹੋਣ ਕਾਰਨ ਉਹ ਟੀਕਾਕਰਨ ਸੈਂਟਰਾਂ ਦੇ ਚੱਕਰ ਲਾਉਣ ਨੂੰ ਮਜ਼ਬੂਰ ਹਨ। ਸ਼ਹਿਰ ‘ਚ ਸਮਾਜਸੇਵੀ ਸੰਸਥਾਵਾਂ ਵੱਲੋਂ ਲਾਏ ਜਾਣ ਵਾਲੇ ਵੈਕਸੀਨੇਸ਼ਨ ਕੈਂਪ ਵੀ ਪਿਛਲੇ ਤਿੰਨ ਦਿਨਾਂ ਤੋਂ ਬੰਦ ਹਨ, ਜਿਸ ਕਾਰਨ ਸਿਰਫ਼ ਹੁਣ ਸਰਕਾਰੀ ਸੈਂਟਰਾਂ ‘ਤੇ ਹੀ ਟੀਕਾਕਰਨ ਹੋ ਰਿਹਾ ਹੈ ਪਰ ਉੱਥੇ ਸਿਰਫ਼ ਕੋਵੈਕਸੀਨ ਹੀ ਲੱਗ ਰਹੀ ਹੈ ਜਦਕਿ ਕੋਵੀਸ਼ੀਲਡ ਦਾ ਸਟਾਕ ਬਿਲਕੁੱਲ ਖ਼ਤਮ ਹੈ।

ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਸਥਿਤ ਜੀਐੱਨਐੱਮ ਸਕੂਲ ‘ਚ ਬਣਾਏ ਗਏ ਟੀਕਾਕਰਨ ਸੈਂਟਰ ‘ਤੇ ਵੈਕਸੀਨ ਲਗਵਾਉਣ ਪਹੁੰਚੀ ਔਰਤ ਨੇ ਦੱਸਿਆ ਕਿ ਉਸ ਨੇ ਕੈਨੇਡਾ ਜਾਣਾ ਹੈ ਤੇ ਉਸ ਦੀ ਕੁਝ ਦਿਨਾਂ ‘ਚ ਫਲਾਈਟ ਹੈ। ਸ਼ਨਿਚਰਵਾਰ ਨੂੰ ਜਦੋਂ ਉਹ ਵੈਕਸੀਨ ਲਗਵਾਉਣ ਪਹੁੰਚੀ ਤਾਂ ਉਨ੍ਹਾਂ ਤੋਂ ਕਿਹਾ ਗਿਆ ਕਿ ਵੈਕਸੀਨ ਨਹੀਂ ਹੈ। ਇਸੇ ਤਰ੍ਹਾਂ ਬਠਿੰਡਾ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਕਿ ਚਾਰ ਅਗਸਤ ਨੂੰ ਉਸ ਦੀ ਟਰੋਟੋਂ ਲਈ ਫਲਾਈਟ ਹੈ ਪਰ ਸਿਹਤ ਵਿਭਾਗ ਕੋਲ ਵੈਕਸੀਨ ਤਕ ਨਹੀਂ ਹੈ, ਜਦਕਿ ਫਲਾਈਟ ‘ਚ ਬੈਠਣ ਤੋਂ ਪਹਿਲਾਂ 15 ਦਿਨ ਪਹਿਲਾਂ ਟੀਕਾਕਰਨ ਹੋਣਾ ਜ਼ਰੂਰੀ ਹੈ।

 

ਸ਼ਨਿਚਰਵਾਰ ਸਵੇਰੇ ਜ਼ਿਲ੍ਹਾ ਸਿਹਤ ਵਿਭਾਗ ਕੋਲ ਕੋਵੈਕਸੀਨ ਦੀ ਕਰੀਬ 7 ਹਜ਼ਾਰ ਡੋਜ਼ ਬਠਿੰਡਾ ਪਹੁੰਚੀਆਂ ਹਨ, ਜਿਸ ਨੂੰ ਦੋ ਦਿਨਾਂ ਤੋਂ ਬੰਦ ਟੀਕਾਕਰਨ ਮੁਹਿੰਮ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਹੈ ਪਰ ਸਿਹਤ ਵਿਭਾਗ ਕੋਲ ਕੋਵੀਸ਼ੀਲਡ ਦੀ ਇਕ ਵੀ ਡੋਜ਼ ਨਹੀਂ ਹੈ। ਅਜਿਹੇ ‘ਚ ਵਿਦੇਸ਼ ਜਾਣ ਵਾਲੇ ਲੋਕ ਸਿਰਫ਼ ਕੋਵੀਸ਼ੀਲਡ ਵੈਕਸੀਨ ਹੀ ਲਾਉਣਾ ਚਾਹੁੰਦੇ ਹਨ ਪਰ ਹੁਣ ਤਕ ਸਿਰਫ਼ 8 ਹੀ ਦੇਸ਼ਾਂ ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਜਦਕਿ ਕੋਵੀਸ਼ੀਲਡ ਨੂੰ ਹਰ ਦੇਸ਼ ‘ਚ ਮਨਜ਼ੂਰੀ ਮਿਲੀ ਹੈ। ਅਜਿਹੇ ‘ਚ ਜ਼ਿਲ੍ਹੇ ‘ਚ 18 ਤੋਂ 44 ਉਮਰਵਰਗ ਵਾਲਿਆਂ ‘ਚ ਜ਼ਿਆਦਾਤਰ ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਹੀ ਲਗਵਾਈ ਹੈ। ਕੋਵੀਸ਼ੀਲਡ ਲਾਉਣ ਵਾਲਿਆਂ ਦੇ ਸਾਹਮਣੇ ਮਿਆਦ ਵਧਾਉਣ ਦੀ ਪਰੇਸ਼ਾਨੀ ਹੈ। ਜ਼ਿਆਦਾਤਰ ਹੁਣ ਦੂਜੇ ਡੋਜ਼ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ ਸਾਲ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਬਾਅਦ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ‘ਚੋ ਕਈ ਦੇਸ਼ ਵਾਪਸ ਆਏ ਹਨ। ਇਨ੍ਹਾਂ ‘ਚ ਕੰਮ-ਕਾਜ਼ੀ ਲੋਕਾਂ ਨਾਲ ਵਿਦੇਸ਼ ‘ਚ ਪੜ੍ਹ ਰਹੇ ਵਿਦਿਆਰਥੀ ਵੀ ਸ਼ਾਮਲ ਹਨ।
Share: