ਨਵੀਂ ਦਿੱਲੀ: ਇੰਡੀਗੋ ਦੀ ਮਦੁਰਾਈ ਤੋਂ ਚੇਨਈ ਜਾ ਰਹੀ ਉਡਾਣ 7253 ਵਿੱਚ ਤਕਨੀਕੀ ਸਮੱਸਿਆ ਸਾਹਮਣੇ ਆਈ ਹੈ। ਇਸ ਉਡਾਣ ਦੇ ਪਾਇਲਟ ਨੇ ਜਿਵੇਂ ਹੀ ਜਹਾਜ਼ ਦੀ ਵਿੰਡਸ਼ੀਲਡ ’ਤੇ ਦਰਾਰ ਦੇਖੀ ਤਾਂ ਏਅਰਲਾਈਨ ਦੀ ਇੰਜਨੀਅਰਿੰਗ ਟੀਮ ਨੂੰ ਚੌਕਸ ਕਰ ਦਿੱਤਾ। ਜਦੋਂ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਦਰਾਰ ਬਾਹਰੀ ਸੀ। ਜਾਣਕਾਰੀ ਅਨੁਸਾਰ ਇੰਡੀਗੋ ਦੀ 10 ਅਕਤੂਬਰ ਨੂੰ ਮਦੁਰਾਈ ਤੋਂ ਚੇਨਈ ਜਾ ਰਹੀ ਉਡਾਣ ਵਿਚ ਸਮੱਸਿਆ ਆਈ। ਇੰਡੀਗੋ ਦੇ ਸੂਤਰਾਂ ਨੇ ਕਿਹਾ ਕਿ ਸਾਰੇ ਜ਼ਰੂਰੀ ਮਾਪਦੰਡਾਂ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਜਹਾਜ਼ ਨੂੰ ਅਗਲੀ ਉਡਾਣ ਲਈ ਮਨਜ਼ੂਰੀ ਦਿੱਤੀ ਜਾਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਅਹਿਮਦਾਬਾਦ ਹਾਦਸੇ ਤੋਂ ਬਾਅਦ ਏਅਰ ਇੰਡੀਆ ਤੇ ਹੋਰ ਉਡਾਣਾਂ ਵਿਚ ਤਕਨੀਕੀ ਸਮੱਸਿਆ ਆ ਰਹੀਆਂ ਹਨ।
Posted inNews
ਇੰਡੀਗੋ ਦੀ ਉਡਾਣ ਦੌਰਾਨ ਵਿੰਡਸ਼ੀਲਡ ’ਚ ਦਰਾਰ
