ਭਾਰਤ-ਵੈਸਟਇੰਡੀਜ਼ ਟੈਸਟ: ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਪਾਰੀ ਐਲਾਨੀ

ਭਾਰਤ-ਵੈਸਟਇੰਡੀਜ਼ ਟੈਸਟ: ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਪਾਰੀ ਐਲਾਨੀ

ਅਹਿਮਦਾਬਾਦ: ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਆਪਣੀ ਪਾਰੀ ਐਲਾਨ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੈਸਟ ਇੰਡੀਜ਼ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 162 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੇ ਵੈਸਟ ਇੰਡੀਜ਼ ਤੋਂ 286 ਦੌੜਾਂ ਦੀ ਲੀਡ ਹਾਸਲ ਕੀਤੀ ਹੈ। ਭਾਰਤ ਨੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਮੱਧਕ੍ਰਮ ਦੇ ਬੱਲੇਬਾਜ਼ ਧਰੁਵ ਜੁਰੇਲ ਅਤੇ ਰਵਿੰਦਰ ਜਡੇਜਾ ਦੇ ਸੈਂਕੜੇ ਦੀ ਮਦਦ ਨਾਲ ਸਥਿਤੀ ਮਜ਼ਬੂਤ ਕੀਤੀ। ਦੂਜੇ ਪਾਸੇ ਵੈਸਟ ਇੰਡੀਜ਼ ਵੱਲੋਂ ਦੂਜੀ ਪਾਰੀ ਦੌਰਾਨ ਜੌਹਨ ਕੈਮਬੈੱਲ ਤੇ ਚੰਦਰਪੌਲ ਸਲਾਮੀ ਬੱਲੇਬਾਜ਼ੀ ਵਲੋਂ ਪਾਰੀ ਦੀ ਸ਼ੁਰੂਆਤ ਕੀਤੀ।

Share: