ਵਿਨੀਪੈੱਗ: ਕੈਨੇਡਾ ਦੇ ਪੰਜਾਬੀ ਰੇਡੀਓ ਰੈੱਡ ਐੱਫ਼ ਐੱਮ ਕੈਨੇਡਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 2.2 ਮਿਲੀਅਨ ਕੈਨੇਡੀਅਨ ਡਾਲਰ ਇਕੱਠੇ ਕੀਤੇ ਗਏ ਹਨ। ਇਸ ਬਾਰੇ ਕੁਲਵਿੰਦਰ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਭਰ ਤੋਂ ਕਰੀਬ 2.2 ਮਿਲੀਅਨ ਡਾਲਰ ਦੀ ਰਾਸ਼ੀ ਇਕੱਠੀ ਹੋਈ ਹੈ। ਇਸ ਰਾਸ਼ੀ ਸਿੱਖ ਅਵੇਅਰਨੈੱਸ ਫਾਊਂਡੇਸ਼ਨ ਨੂੰ ਦਿੱਤੇ ਜਾਣੇ ਹਨ, ਜੋ ਇਹ ਰਾਸ਼ੀ ਅੱਗੇ ਚੱਲ ਕੇ ਹੜ੍ਹ ਪੀੜਤਾਂ ਤੱਕ ਪੁੱਜਦੀ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ੀ ਪੰਜਾਬ ਭੇਜਣ ਸਬੰਧੀ ਕਾਨੂੰਨੀ ਪੇਚੀਦਗੀਆਂ ਸਮਝਣ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਅਤੇ ਉਨ੍ਹਾਂ ਭਰੋਸਾ ਜਤਾਇਆ ਕਿ ਇਹ ਮਦਦ ਲੋੜਵੰਦਾਂ ਤੱਕ ਹਰ ਹਾਲ ਪੁੱਜਦੀ ਹੋਵੇਗੀ ।
ਰੈੱਡ ਐੱਫ਼ ਐੱਮ ਅਦਾਰੇ ਵੱਲੋਂ ਕੈਨੇਡਾ ਵਿੱਚ ਵੱਖ ਵੱਖ ਮੌਕਿਆਂ ਉੱਪਰ ਅਜਿਹੇ ਉਪਰਾਲੇ ਕੀਤੇ ਜਾ ਚੁੱਕੇ ਹਨ I ਉਨ੍ਹਾਂ ਨੇ ਕਿਹਾ ਕਿ ਉਹ ਭਾਈਚਾਰੇ ਦੇ ਸਹਿਯੋਗ ਨਾਲ ਹੁਣ ਤੱਕ ਵੈਨਕੂਵਰ ਦੇ ਚਿਲਡਰਨ ਹਸਪਤਾਲ ਤੋਂ ਇਲਾਵਾ ਸਰੀ ਅਤੇ ਵਾਈਟ ਰੌਕ ਦੇ ਹਸਪਤਾਲਾਂ ਨੂੰ ਵਿੱਤੀ ਮਦਦ ਕਰ ਚੁੱਕੇ ਹਨ

