ਨਵੀਂ ਦਿੱਲੀ: ਦਿੱਲੀ ਦੇ ਦਵਾਰਕਾ ਇਲਾਕੇ ਵਿਚ ਤਿੰਨ ਸਕੂਲਾਂ ਨੂੰ ਅੱਜ ਸਵੇਰੇ ਈਮੇਲ ਜ਼ਰੀਏ ਬੰਬ ਦੀ ਧਮਕੀ ਮਿਲੀ ਹੈ। ਇਸ ਮਗਰੋਂ ਵਿਦਿਆਰਥੀਆਂ ਵਿਚ ਦਹਿਸ਼ਤ ਫੈਲ ਗਈ ਤੇ ਅਥਾਰਿਟੀਜ਼ ਨੇ ਇਹਤਿਆਤ ਵਜੋਂ ਸਕੂਲ ਅਹਾਤੇ ਨੂੰ ਖਾਲੀ ਕਰਵਾ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ ਉਨ੍ਹਾਂ ਵਿਚ ਦਿੱਲੀ ਪਬਲਿਕ ਸਕੂਲ (DPS), ਮਾਡਰਨ ਕਾਨਵੈਂਟ ਸਕੂਲ ਤੇ ਸ੍ਰੀ ਰਾਮ ਵਰਲਡ ਸਕੂਲ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਧਮਕੀ ਈਮੇਲ ਜ਼ਰੀਏ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲੀਸ, ਬੰਬ ਨਕਾਰਾ ਦਸਤੇ ਤੇ ਸੂਹੀਆ ਕੁੱਤਿਆਂ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਸਾਈਬਰ ਟੀਮਾਂ ਵੱਲੋਂ ਧਮਕੀ ਭਰੀਆਂ ਈਮੇਲਾਂ ਭੇਜਣ ਵਾਲੇ ਦੇ ਆਈਪੀ ਅਡਰੈੱਸ ਦਾ ਪਤਾ ਲਗਾਇਆ ਜਾ ਰਿਹਾ ਹੈ। ਅੱਗ ਬੁਝਾਊ ਦਸਤੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਬੰਧਤ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।’’
Posted inNews
ਦਿੱਲੀ ਦੇ ਦਵਾਰਕਾ ਇਲਾਕੇ ’ਚ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ

