ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਘਰੇਲੂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਕੇ ਆਪਣੀਆਂ ਤਿੰਨ ਨਾਬਾਲਗ ਧੀਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਅੱਜ 27 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਹਪੁਰ ਇਲਾਕੇ ਦੇ ਅਸਨੋਲੀ ਪਿੰਡ ਦੇ ਤਾਲੇਪਾੜਾ ਵਿੱਚ ਰਹਿਣ ਵਾਲੀ ਸੰਧਿਆ ਸੰਦੀਪ ਬੇਰੇ ਨੇ 20 ਜੁਲਾਈ ਨੂੰ ਕਥਿਤ ਤੌਰ ’ਤੇ ‘ਵਰਨ ਭਾਤ’ (ਚੌਲ ਅਤੇ ਦਾਲ ਦਾ ਇੱਕ ਰਵਾਇਤੀ ਵਿਅੰਜਨ) ਵਿੱਚ ਕੀਟਨਾਸ਼ਕ ਮਿਲਾ ਕੇ ਆਪਣੀ ਪੰਜ, ਅੱਠ ਅਤੇ ਦਸ ਸਾਲ ਦੀਆਂ ਧੀਆਂ ਨੂੰ ਖੁਆ ਦਿੱਤਾ। ਸਿਹਤ ਵਿਗੜਨ ਮਗਰੋਂ ਲੜਕੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
Posted inNews