ਰੂਸ ’ਤੇ ਹਮਲੇ ਦੇ ਨਤੀਜੇ ਤਬਾਹਕੁਨ ਹੋਣਗੇ: ਲਾਵਰੋਵ

ਰੂਸ ’ਤੇ ਹਮਲੇ ਦੇ ਨਤੀਜੇ ਤਬਾਹਕੁਨ ਹੋਣਗੇ: ਲਾਵਰੋਵ

ਮਾਸਕੋ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਮਾਸਕੋ ਦਾ ਯੂਰਪ ’ਚ ਕਿਸੇ ’ਤੇ ਵੀ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਕਿਸੇ ਵੀ ਹਮਲੇ ਦਾ ਉਸ ਵੱਲੋਂ ਜਵਾਬ ਤਬਾਹਕੁਨ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੂਰਪੀ ਯੂਨੀਅਨ ਦੀ ‘ਜੰਗ ਹਮਾਇਤੀ ਪਾਰਟੀ’ ਯੂਕਰੇਨ ਨਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਬਣ ਰਹੀ ਹੈ। ਲਾਵਰੋਵ ਦੀ ਇਹ ਚਿਤਾਵਨੀ ਉਸ ਦਿਨ ਆਈ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਵਾਲੇ ਹਨ। ਸਰਕਾਰੀ ਖ਼ਬਰ ਏਜੰਸੀ ਤਾਸ ਨੂੰ ਦਿੱਤੀ ਇੰਟਰਵਿਊ ’ਚ ਸ੍ਰੀ ਲਾਵਰੋਵ ਨੇ ਕਿਹਾ, ‘‘ਯੂਰਪੀ ਆਗੂਆਂ ਲਈ ਫਿਰ ਇੱਕ ਵਾਰ ਮੇਰਾ ਸੁਨੇਹਾ ਹੈ ਕਿ ਰੂਸ ਤੋਂ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਜੇ ਕੋਈ ਰੂਸ ’ਤੇ ਹਮਲਾ ਕਰਨ ਬਾਰੇ ਸੋਚਦਾ ਹੈ ਤਾਂ ਉਸ ਨੂੰ ਤਬਾਹਕੁਨ ਨਤੀਜੇ ਭੁਗਤਣੇ ਪੈਣਗੇ।’’

Share: