ਦਿੱਲੀ ਹਵਾਈ ਅੱਡੇ ’ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜੇ

ਦਿੱਲੀ ਹਵਾਈ ਅੱਡੇ ’ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜੇ

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ’ਤੇ ਇਕ ਪਾਇਲਟ ਨੇ ਬੋਲ ਬੁਲਾਰੇ ਤੋਂ ਬਾਅਦ ਇਕ ਯਾਤਰੀ ਦੀ ਕੁੱਟਮਾਰ ਕੀਤੀ ਜਿਸ ਦੀ ਸੋਸ਼ਲ ਮੀਡੀਆ ’ਤੇ ਨਿਖੇਧੀ ਕੀਤੀ ਗਈ। ਇਹ ਘਟਨਾ ਸਪਾਈਸਜੈੱਟ ਦੇ ਇੱਕ ਯਾਤਰੀ ਨਾਲ 19 ਦਸੰਬਰ ਨੂੰ ਵਾਪਰੀ। ਇਸ ਯਾਤਰੀ ਅੰਕਿਤ ਦੀਵਾਨ ਨੇ ਆਪਣੇ ਇਸ ਦੀ ਪੋਸਟ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਪਾਇਲਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਪਤਾ ਲੱਗਿਆ ਹੈ ਕਿ ਏਅਰਲਾਈਨ ਨੇ ਇਸ ਵਰਤਾਰੇ ਤੋਂ ਬਾਅਦ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਾਇਲਟ ਉਸ ਵੇਲੇ ਡਿਊਟੀ ’ਤੇ ਨਹੀਂ ਸੀ।

ਦੀਵਾਨ ਨੇ ਦਾਅਵਾ ਕੀਤਾ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ’ਤੇ ਇਕ ਪਾਇਲਟ ਨੇ ਉਸ ’ਤੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੀ ਪਤਨੀ ਅਤੇ ਦੋ ਬੱਚੀਆਂ ਨਾਲ ਜਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਟਰੌਲਰ ਵਿਚ ਚਾਰ ਮਹੀਨੇ ਦੀ ਬੱਚੀ ਕਾਰਨ ਸਟਾਫ਼ ਦੀ ਸੁਰੱਖਿਆ ਜਾਂਚ ਵੱਲ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਪਾਇਲਟ ਉਸ ਤੋਂ ਅੱਗੇ ਜਾਣ ਲੱਗਿਆ ਤਾਂ ਉਸ ਨੇ ਇਤਰਾਜ਼ ਕੀਤਾ ਤਾਂ ਪਾਇਲਟ ਨੇ ਕਿਹਾ ਕਿ ਉਹ ਅਨਪੜ੍ਹ ਹੈ ਕਿ ਉਸ ਨੇ ਉਹ ਸੰਕੇਤ ਨਹੀਂ ਪੜ੍ਹ ਸਕਿਆ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਹ ਐਂਟਰੀ ਸਿਰਫ ਸਟਾਫ ਲਈ ਸੀ। ਦੀਵਾਨ ਅਤੇ ਪਾਇਲਟ ਦਰਮਿਆਨ ਤਕਰਾਰ ਹੋ ਗਈ ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜ ਦਿੱਤਾ ਤੇ ਦੀਵਾਨ ਲਹੂ-ਲੁਹਾਨ ਹੋ ਗਿਆ। ਇਹ ਕੁੱਟਮਾਰ ਦੀਵਾਨ ਦੀਆਂ ਦੋ ਬੱਚੀਆਂ ਸਾਹਮਣੇ ਕੀਤੀ ਗਈ ਜਿਸ ਕਾਰਨ ਬੱਚੀ ਸਦਮੇ ਵਿਚ ਹੈ।

Share: