ਨਿਤੀਸ਼-ਹਿਜਾਬ ਵਿਵਾਦ: ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੱਨੁਮ ਵਿੱਚ ਜਾਵੇ: ਗਿਰੀਰਾਜ ਸਿੰਘ

ਨਿਤੀਸ਼-ਹਿਜਾਬ ਵਿਵਾਦ: ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੱਨੁਮ ਵਿੱਚ ਜਾਵੇ: ਗਿਰੀਰਾਜ ਸਿੰਘ

ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਗਾਤਾਰ ਚੌਥੇ ਦਿਨ ਵੀ ਵਿਵਾਦਾਂ ਵਿਚ ਘਿਰੇ ਰਹੇ। ਇਸ ਦੌਰਾਨ ਇਕ ਕੇਂਦਰੀ ਮੰਤਰੀ ਨੇ ਮੁਸਲਿਮ ਔਰਤ ਦਾ ਹਿਜਾਬ ਉਤਾਰਨ ਵਾਲੇ ਨਿਤੀਸ਼ ਕੁਮਾਰ ਦਾ ਪੱਖ ਪੂਰਿਆ। ਇਸ ਦਰਮਿਆਨ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਵਧ ਗਈ ਹੈ। ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਵੱਡਾ ਰਾਜਨੀਤਕ ਵਿਵਾਦ ਖੜ੍ਹਾ ਹੋ ਗਿਆ ਹੈ। ਜਦੋਂ ਇਸ ਸਬੰਧੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਪੁੱਛਿਆ ਗਿਆ ਕਿ ਜੇ ਉਹ ਮੁਸਲਿਮ ਔਰਤ ਨੌਕਰੀ ਲੈਣ ਤੋਂ ਮਨ੍ਹਾ ਕਰ ਦੇਵੇ ਤਾਂ ਗਿਰੀਰਾਜ ਨੇ ਕਿਹਾ ਕਿ ਉਹ ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੱਨੁਮ ਵਿੱਚ ਜਾਵੇ।

ਗਿਰੀਰਾਜ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ ਹੈ। ਜੇਕਰ ਕੋਈ ਨਿਯੁਕਤੀ ਪੱਤਰ ਲੈਣ ਜਾ ਰਿਹਾ ਹੈ ਤਾਂ ਕੀ ਉਸ ਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੀਦਾ? ਕੀ ਇਹ ਕੋਈ ਇਸਲਾਮਿਕ ਦੇਸ਼ ਹੈ? ਦੱਸਣਾ ਬਣਦਾ ਹੈ ਕਿ ਬਿਹਾਰ ਵਿੱਚ ਨਵੀਂ ਭਰਤੀ ਹੋਈ ਆਯੂਸ਼ ਡਾਕਟਰ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲੋਂ ਨਿਯੁਕਤੀ ਪੱਤਰ ਲੈਣ ਗਈ ਤਾਂ ਨਿਤੀਸ਼ ਕੁਮਾਰ ਨੇ ਉਸ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ। ਦੂਜੇ ਪਾਸੇ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਨੂੰ ਔਰਤ ਦੀ ਇੱਜ਼ਤ, ਖੁਦਮੁਖਤਿਆਰੀ ਅਤੇ ਪਛਾਣ ’ਤੇ ਹਮਲਾ ਕਰਾਰ ਦਿੱਤਾ।

Share: