ਚੰਡੀਗੜ੍ਹ: ਬਨੂੜ ਵਿਚ ਅੱਜ ਦੇਰ ਸ਼ਾਮ ਵੇਲੇ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੇ ਸਟੋਰ ਨੂੰ ਅੱਗ ਲੱਗ ਗਈ। ਇਸ ਅੱਗ ’ਤੇ ਹਾਲੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜ ਗਈਆਂ ਹਨ ਤੇ ਅੱਗ ਬੁਝਾਉਣ ਦੇ ਯਤਨ ਕਰ ਰਹੀਆਂ ਹਨ। ਇਸ ਦੌਰਾਨ ਪਰਾਲੀ ਦੀਆਂ ਵੱਡੀ ਮਾਤਰਾ ਵਿੱਚ ਗੱਠਾਂ ਸੜ ਕੇ ਸੁਆਹ ਹੋ ਗਈਆਂ।
ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਰਾਬ ਫੈਕਟਰੀ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚਣ ਲੱਗੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਵਾਸੀ ਪੁੱਜ ਗਏ ਹਨ ਤੇ ਅੱਗ ਬੁਝਾਉਣ ਵਿਚ ਸਹਿਯੋਗ ਦੇ ਰਹੇ ਹਨ। ਇਹ ਭਾਰਤ ਦੀ ਸਭ ਤੋਂ ਵੱਧ ਸ਼ਰਾਬ ਉਤਪਾਦਨ ਪੈਦਾ ਕਰਨ ਵਾਲੀ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਲਿਮਟਿਡ ਨਾਮੀਂ ਸ਼ਰਾਬ ਫੈਕਟਰੀ ਹੈ।

