ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸ਼ਨਿਚਰਵਾਰ ਨੂੰ ਸੰਘਣੀ ਧੁੰਦ ਦੇ ਮੱਦੇਨਜ਼ਰ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਘੱਟ ਦਿਸਣਹੱਦ ਦੇ ਬਾਵਜੂਦ ਉਡਾਣ ਸੰਚਾਲਨ ਪ੍ਰਕਿਰਿਆ ਆਮ ਵਾਂਗ ਚਲ ਰਹੀ ਹੈ ਪਰ ਉਨ੍ਹਾਂ ਯਾਤਰੀਆਂ ਨੂੰ ਨਵੀਨਤਮ ਉਡਾਣ ਅਪਡੇਟ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਯਾਤਰੀ ਘਰਾਂ ਤੋਂ ਤੁਰਨ ਤੋਂ ਪਹਿਲਾਂ ਉਡਾਣਾਂ ਦੀ ਸਥਿਤੀ ਜ਼ਰੂਰ ਦੇਖ ਲੈਣ।
ਇਸ ਤੋਂ ਪਹਿਲਾਂ ਸੰਘਣੀ ਧੁੰਦ ਦੇ ਮੱਦੇਨਜ਼ਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ ਹੈ, ਹਾਲਾਂਕਿ ਦਿਸਣਯੋਗਤਾ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਯਾਤਰੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਆਉਣ-ਜਾਣ ਦੀਆਂ ਉਡਾਣਾਂ ਜਾਰੀ ਹਨ ਪਰ ਕੁਝ ਦੇਰੀ ਸੰਭਵ ਹੈ।

