ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਮੋਬਾਈਲ ਖਪਤਕਾਰਾਂ ਦੀ ਅਣਚਾਹੀਆਂ ਕਾਲਾਂ ਦੇ ਮਾਮਲੇ ’ਤੇ ਅੱਜ ਕਿਹਾ ਹੈ ਕਿ ਮੋਬਾਈਲ ਫੋਨਾਂ ’ਤੇ ਸਿਰਫ਼ ਨੰਬਰ ਬਲਾਕ ਕਰਨ ਨਾਲ ਹੀ ਸਪੈਮ ਕਾਲਾਂ ਨਹੀਂ ਰੁਕਣਗੀਆਂ। ਖਪਤਕਾਰਾਂ ਨੂੰ ਸਪੈਮ ਕਾਲਾਂ ਬਾਰੇ ਟਰਾਈ ਡੀ ਐੱਨ ਡੀ ਐਪ ’ਤੇ ਰਿਪੋਰਟ ਕਰਨੀ ਚਾਹੀਦੀ ਹੈ। ਟਰਾਈ ਨੇ ਹੁਣ ਤੱਕ 21 ਲੱਖ ਤੋਂ ਵਧ ਮੋਬਾਈਲ ਫੋਨ ਨੰਬਰ ਬਲੈਕ ਲਿਸਟ ਕੀਤੇ ਹਨ। ਕਰੀਬ ਇਕ ਲੱਖ ਕੰਪਨੀਆਂ ਖ਼ਿਲਾਫ਼ ਸਪੈਮ ਕਾਲਾਂ ਅਤੇ ਸੁਨੇਹੇ ਭੇਜਣ ਦੀਆਂ ਐਪ ’ਤੇ ਸ਼ਿਕਾਇਤਾਂ ਦਰਜ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਕਰਨ ਨਾਲ ਨੰਬਰ ਫੋਨ ’ਤੇ ਨਜ਼ਰ ਨਹੀਂ ਆਉਂਦਾ ਹੈ ਪਰ ਇਸ ਨਾਲ ਨੌਸਰਬਾਜ਼ਾਂ ਨੂੰ ਨਵੇਂ ਨੰਬਰਾਂ ਰਾਹੀਂ ਸੰਪਰਕ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਖਪਤਕਾਰਾਂ ਵਲੋਂ ਕਿਸੇ ਖਾਸ ਨੰਬਰ ਨੂੰ ਬਲਾਕ ਕਰਨ ਤੋਂ ਬਾਅਦ ਕਈ ਕੰਪਨੀਆਂ ਵਾਲੇ ਖਪਤਕਾਰਾਂ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਕਰਦੇ ਹਨ ਜਿਸ ਸਬੰਧੀ ਖਪਤਕਾਰਾਂ ਨੇ ਟੈਲੀਕਾਮ ਅਥਾਰਿਟੀ ਨੂੰ ਕਈ ਵਾਰ ਇਤਰਾਜ਼ ਜ਼ਾਹਰ ਕੀਤਾ ਹੈ।
Posted inNews
ਸਪੈਮ ਕਾਲਾਂ ਰੋਕਣ ਲਈ ਟਰਾਈ ਡੀ ਐੱਨ ਡੀ ਐਪ ’ਤੇ ਰਿਪੋਰਟ ਕਰੋ: ਟਰਾਈ

