Phagwara Firing ਫਗਵਾੜਾ ਵਿਚ ‘ਆਪ’ ਆਗੂ ਦੇ ਘਰ ਉੱਤੇ ਫਾਇਰਿੰਗ

Phagwara Firing ਫਗਵਾੜਾ ਵਿਚ ‘ਆਪ’ ਆਗੂ ਦੇ ਘਰ ਉੱਤੇ ਫਾਇਰਿੰਗ

ਫਗਵਾੜਾ: ਇਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਡੇਢ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ (ਆਪ) ਆਗੂ ਤੇ ‘ਯੁੱਧ ਨਸ਼ਿਆਂ ਵਿਰੁੱਧ’ ਫਗਵਾੜਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਵਾਸੀ ਪਿੰਡ ਦਰਵੇਸ਼, ਫਗਵਾੜਾ ਦੇ ਘਰ ’ਤੇ ਫ਼ਾਇਰਿੰਗ ਕੀਤੀ।ਘਟਨਾ ਦੌਰਾਨ ਤਕਰੀਬਨ 21 ਗੋਲੀਆਂ ਚਲਾਈਆਂ ਗਈਆਂ।ਪੁਲੀਸ ਨੇ ਮੌਕੇ ਤੋਂ ਕਈ ਖਾਲੀ ਖੋਲ ਬਰਾਮਦ ਕੀਤੇ ਹਨ। ਘਟਨਾ ਸਮੇਂ ਦਲਜੀਤ ਰਾਜੂ, ਉਸ ਦੀ ਪਤਨੀ ਅਤੇ ਨਿੱਕੀ ਧੀ ਘਰ ਵਿੱਚ ਸੌ ਰਹੇ ਸਨ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

Share: