ਪਰਥ: ਮਿਸ਼ੇਲ ਸਟਾਰਕ ਵੱਲੋਂ ਦਿੱਤੇ ਸ਼ੁਰੂਆਤੀ ਤਿੰਨ ਝਟਕਿਆਂ ਮਗਰੋਂ ਇੰਗਲੈਂਡ ਦੀ ਟੀਮ ਮੇਜ਼ਬਾਨ ਆਸਟਰੇਲੀਆ ਖਿਲਾਫ਼ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਵਿਚ ਲੰਚ ਮੌਕੇ 105/4 ਦੇ ਸਕੋਰ ਨਾਲ ਸੰਕਟ ਵਿਚ ਹੈ। ਸਟਾਰਕ ਨੇ ਪੰਜ ਓਵਰਾਂ ਦੇ ਆਪਣੇ ਪਹਿਲੇ ਸਪੈੱਲ ਵਿਚ ਦਸ ਦੌੜਾਂ ਬਦਲੇ 3 ਵਿਕਟ ਲਏ। ਸਟਾਰਕ ਨੇ ਆਪਣੇ ਕਰੀਅਰ ਦੀ 100ਵੀਂ ਐਸ਼ੇਜ਼ ਵਿਕਟ ਵੀ ਲਈ। ਇੰਗਲੈਂਡ ਦੀ ਚੌਥੀ ਵਿਕਟ ਕੈਮੇਰੂਨ ਗਰੀਨ ਨੇ ਲਈ। ਲੰਚ ਮੌਕੇ ਬੈੱਨ ਸਟੋਕਸ 4 ਤੇ ਹੈਰੀ ਬਰੂਕ 28 ਦੌੜਾਂ ਨਾਲ ਨਾਬਾਦ ਸਨ। ਜੈਕ ਕਰੌਲੀ ਤੇ ਜੋਅ ਰੂਟ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੇ ਜਦੋਂਕਿ ਓਲੀ ਪੋਪ ਨੇ 46 ਤੇ ਬੈਨ ਡਕੇਟ ਨੇ 21 ਦੌੜਾਂ ਬਣਾਈਆਂ। ਆਸਟਰੇਲੀਆ ਨੇ ਘਰੇਲੂ ਸਰਜ਼ਮੀਨ ’ਤੇ ਖੇਡੇ ਆਖਰੀ 15 ਐਸ਼ੇਜ਼ ਟੈਸਟ ਮੈਚਾਂ ਵਿਚੋਂ 13 ਵਿਚ ਜਿੱਤ ਦਰਜ ਕੀਤੀ ਹੈ ਤੇ 2 ਡਰਾਅ ਰਹੇ ਹਨ।
Posted inNews
ਐਸ਼ੇਜ਼ ਲੜੀ: ਸਟਾਰਕ ਦੇ ਸ਼ੁਰੂਆਤੀ ਝਟਕਿਆਂ ਨਾਲ ਇੰਗਲੈਂਡ ਮੁਸ਼ਕਲ ’ਚ, ਲੰਚ ਮੌਕੇ ਸਕੋਰ 105/4

