ਰੋਹਤਕ: ਰੋਹਤਕ ਵਿਚ ਸਾਈਬਰ ਸੈੱਲ ਦੇ ASI ਸੰਦੀਪ ਕੁਮਾਰ ਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਪੋਸਟਮਾਰਟਮ ਲਈ ਸਵੇਰੇ 8 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ, ਪਰ ਪਰਿਵਾਰਕ ਮੈਂਬਰਾਂ ਦੇ ਦੇਰੀ ਨਾਲ ਪੁੱਜਣ ਕਰਕੇ ਇਸ ਵਿਚ ਦੇਰੀ ਹੋਈ। ਪੁਲੀਸ ਅਧਿਕਾਰੀ ਹਾਲਾਂਕਿ ਅੱਜ ਸਵੇਰੇ ਹੀ ਰੋਹਤਕ ਪੀਜੀਆਈ ਦੇ ਮੁਰਦਾਘਰ ਵਿਚ ਪਹੁੰਚ ਗਏ ਸਨ।
ਏਐਸਆਈ ਦਾ ਪਰਿਵਾਰ ਮਰਹੂਮ ਆਈਪੀਐਸ ਵਾਈ.ਪੂਰਨ ਕੁਮਾਰ ਦੀ ਪਤਨੀ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਇਸ ਨਾਲ ਪੋਸਟਮਾਰਟਮ ਵਿੱਚ ਦੇਰੀ ਹੋ ਗਈ। ਹਾਲਾਂਕਿ ਪੁਲੀਸ ਨੇ ਆਈਪੀਐੱਸ ਦੀ ਆਈਏਐਸ ਪਤਨੀ ਅਮਨੀਤ ਪੀ. ਕੁਮਾਰ ਸਮੇਤ ਤਿੰਨ ਲੋਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ। ਇਸ ਤੋਂ ਬਾਅਦ ਪਰਿਵਾਰ ਬੁੱਧਵਾਰ ਦੇਰ ਰਾਤ ਪੋਸਟਮਾਰਟਮ ਲਈ ਸਹਿਮਤ ਹੋ ਗਿਆ। ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਦੀ ਲਾਸ਼ ਦਾ ਅੰਤਿਮ ਸੰਸਕਾਰ ਜੀਂਦ ਦੇ ਜੁਲਾਨਾ ਵਿੱਚ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਹ ਏਐਸਆਈ ਸੰਦੀਪ ਲਾਠਰ ਦਾ ਜੱਦੀ ਪਿੰਡ ਹੈ। ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਏਐੱਸਆਈ ਦੇ ਪਿੰਡ, ਪੀਜੀਆਈ ਅਤੇ ਜੁਲਾਨਾ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
