ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਤੀਜੀ ਵਾਰ ਗੋਲੀਬਾਰੀ

ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਤੀਜੀ ਵਾਰ ਗੋਲੀਬਾਰੀ

ਸਰੀ: ਹਾਸ ਕਲਾਕਾਰ ਕਪਿਲ ਸ਼ਰਮਾ ਦੇ ਇੱਥੇ ਸਥਿਤ ਰੈਸਟੋਰੈਂਟ ’ਤੇ ਅੱਜ ਤੀਜੀ ਵਾਰ ਗੋਲੀਬਾਰੀ ਹੋਈ। ਇਹ ਰੈਸਟੋਰੈਂਟ ਜੁਲਾਈ ਵਿੱਚ ਖੁੱਲ੍ਹਿਆ ਸੀ। ਸਿਟੀਨਿਊਜ਼ ਵੈਨਕੂਵਰ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਤੜਕੇ 3.45 ਵਜੇ ਸਰੀ ਦੇ 85 ਐਵੇਨਿਊ ਅਤੇ 120 ਸਟ੍ਰੀਟ ’ਤੇ ਸਥਿਤ…
ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ

ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ

ਨਵੀਂ ਦਿੱਲੀ: ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਗਿਆ ਕਿ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਫਾਂਸੀ 'ਤੇ ਰੋਕ ਲੱਗੀ ਹੋਈ ਹੈ, ਜਿਸ ਨੂੰ ਯਮਨ ਵਿੱਚ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਅਤੇ ਕੋਈ ਨੁਕਸਾਨਦੇਹ ਗੱਲ ਨਹੀਂ ਹੋ…
Bangladesh ਪ੍ਰਦਰਸ਼ਨਾਂ ਦੌਰਾਨ ਕਤਲ: ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ

Bangladesh ਪ੍ਰਦਰਸ਼ਨਾਂ ਦੌਰਾਨ ਕਤਲ: ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ

ਢਾਕਾ: ਬੰਗਲਾਦੇਸ਼ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦੇ ਮੁੱਖ ਵਕੀਲ (chief prosecutor) ਨੇ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ’ਤੇ ਪਿਛਲੇ ਸਾਲ ਵੱਡੇ ਪੱਧਰ ’ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਨਵਤਾ ਖ਼ਿਲਾਫ਼ ਅਪਰਾਧਾਂ ਦੀ ਮੁੱਖ ‘ਸਾਜ਼ਿਸ਼ਘਾੜਾ’ ਹੋਣ ਦਾ ਦੋਸ਼ ਲਾਉਂਦਿਆਂ ਅੱਜ ਉਸ ਨੂੰ…
ਭਾਰਤ-ਰੂਸ ਊਰਜਾ ਸਬੰਧ ਕੋਮਾਂਤਰੀ ਹਿੱਤਾਂ ’ਤੇ ਅਧਾਰਤ: ਰੂਸੀ ਸਫ਼ੀਰ

ਭਾਰਤ-ਰੂਸ ਊਰਜਾ ਸਬੰਧ ਕੋਮਾਂਤਰੀ ਹਿੱਤਾਂ ’ਤੇ ਅਧਾਰਤ: ਰੂਸੀ ਸਫ਼ੀਰ

ਨਵੀਂ ਦਿੱਲੀ: ਰੂਸੀ ਰਾਜਦੂਤ ਡੇਨਿਸ ਅਲੀਪੋਵ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਕੱਚਾ ਤੇਲ ਕੋਮਾਂਤਰੀ ਬਾਜ਼ਾਰ ਵਿੱਚ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ (cost-effective) ਵਿਕਲਪ ਬਣਿਆ ਹੋਇਆ ਹੈ ਅਤੇ ਭਾਰਤ ਨਾਲ ਰੂਸ ਦੇ ਊਰਜਾ ਸਬੰਧ ਨਵੀਂ ਦਿੱਲੀ ਦੇ ਕੌਮੀ ਹਿੱਤਾਂ ਦੇ ਅਨੁਕੂਲ ਹਨ।…
ਪਰਬਤਾਰੋਹੀ ਕਾਂਚਾ ਸ਼ੇਰਪਾ ਦਾ ਦੇਹਾਂਤ

ਪਰਬਤਾਰੋਹੀ ਕਾਂਚਾ ਸ਼ੇਰਪਾ ਦਾ ਦੇਹਾਂਤ

ਕਾਠਮੰਡੂ: ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਪਹਿਲੀ ਵਾਰ ਫਤਹਿ ਕਰਨ ਵਾਲੀ ਪਰਬਤਾਰੋਹੀ ਟੀਮ ਦੇ ਇਕਲੌਤੇ ਬਚੇ ਮੈਂਬਰ ਕਾਂਚਾ ਸ਼ੇਰਪਾ (Kanchha Sherpa) ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ (Nepal Mountaineering Association) ਦੇ ਪ੍ਰਧਾਨ ਫੁਰ ਗੇਲਜੇ…
ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ: ਟਰੰਪ

ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ’ਤੇ ਆਲਮੀ ਦਬਾਅ…
ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ‘ਡਰਦੇ’ ਹਨ ਮੋਦੀ: ਰਾਹੁਲ ਗਾਂਧੀ

ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ‘ਡਰਦੇ’ ਹਨ ਮੋਦੀ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ‘ਡਰਦੇ’ ਹਨ। ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਆਗੂ ਨੂੰ ਇਹ ‘ਫੈਸਲਾ ਲੈਣ ਅਤੇ ਐਲਾਨ ਕਰਨ’ ਦੀ ਖ਼ੁੱਲ੍ਹ…

ਅਧਿਆਪਕ ਵੱਲੋਂ ਅੱਠ ਸਾਲਾ ਬੱਚੀ ਨਾਲ ਸਕੂਲ ਅਹਾਤੇ ’ਚ ਕਈ ਵਾਰ ਜਬਰ-ਜਨਾਹ

ਪਟਿਆਲਾ: ਸਰੀਰਕ ਸਿੱਖਿਆ ਅਧਿਆਪਕ ਵੱਲੋਂ 8 ਸਾਲਾ ਲੜਕੀ ਨਾਲ ਉਸ ਦੇ ਸਕੂਲ ਵਿਚ ਜਬਰ-ਜਨਾਹ ਕੀਤੇ ਜਾਣ ਦੇ ਦਾਅਵੇ ਤੋਂ ਤਿੰਨ ਦਿਨ ਮਗਰੋਂ ਲੜਕੀ ਦੀ ਮੈਡੀਕਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨਾਲ ਕਈ ਵਾਰ ਜਿਨਸੀ ਦੁਰਾਚਾਰ ਕੀਤਾ ਗਿਆ ਹੈ। ਪੁਲੀਸ…
ਰੋਹਤਕ ਪੀਜੀਆਈ ਵਿੱਚ ਏਐੱਸਆਈ ਸੰਦੀਪ ਕੁਮਾਰ ਦਾ ਪੋਸਟਮਾਰਟਮ ਸ਼ੁਰੂ

ਰੋਹਤਕ ਪੀਜੀਆਈ ਵਿੱਚ ਏਐੱਸਆਈ ਸੰਦੀਪ ਕੁਮਾਰ ਦਾ ਪੋਸਟਮਾਰਟਮ ਸ਼ੁਰੂ

ਰੋਹਤਕ:  ਰੋਹਤਕ ਵਿਚ ਸਾਈਬਰ ਸੈੱਲ ਦੇ ASI ਸੰਦੀਪ ਕੁਮਾਰ ਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਪੋਸਟਮਾਰਟਮ ਲਈ ਸਵੇਰੇ 8 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ, ਪਰ ਪਰਿਵਾਰਕ ਮੈਂਬਰਾਂ ਦੇ ਦੇਰੀ ਨਾਲ ਪੁੱਜਣ ਕਰਕੇ ਇਸ ਵਿਚ ਦੇਰੀ ਹੋਈ। ਪੁਲੀਸ ਅਧਿਕਾਰੀ ਹਾਲਾਂਕਿ…
Rohtak ASI Suicide ਮਾਮਲੇ ਵਿਚ ਐੱਫਆਈਆਰ ਦਰਜ

Rohtak ASI Suicide ਮਾਮਲੇ ਵਿਚ ਐੱਫਆਈਆਰ ਦਰਜ

ਚੰਡੀਗੜ੍ਹ: ਹਰਿਆਣਾ ਦੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਏ ਐੱਸ ਆਈ ਸੰਦੀਪ ਕੁਮਾਰ ਦੇ ਪਰਿਵਾਰ ਨੇ ਐੱਫ ਆਈ ਆਰ ਦਰਜ ਹੋਣ ਮਗਰੋਂ ਉਸ ਦਾ ਪੋਸਟਮਾਰਟਮ ਕਰਵਾਉਣ…
ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਵਿੱਚ ਵੀ ਕੇਸ ਦਰਜ

ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਵਿੱਚ ਵੀ ਕੇਸ ਦਰਜ

ਲੁਧਿਆਣਾ: ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਦੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐੱਫਆਈਆਰ ਦਰਜ ਕਰਵਾਈ ਹੈ। ਵਿਧਾਇਕ ਦੀ ਸ਼ਿਕਾਇਤ…
ਪੰਜਾਬ ’ਚ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ

ਪੰਜਾਬ ’ਚ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ

ਚੰਡੀਗੜ੍ਹ: ਪੰਜਾਬ ਵਿੱਚ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੁੰਦੀ ਹਥਿਆਰਾਂ ਦੀ ਤਸਕਰੀ ਵਿੱਚ ਪੰਜ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸਾਲ ਹੁਣ ਤੱਕ 362 ਹਥਿਆਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਏ ਕੇ-47 ਰਾਈਫਲਾਂ, ਗ੍ਰਨੇਡ ਅਤੇ ਆਈ ਈ ਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ…
ਰਾਜਸਥਾਨ: ਸੜਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ

ਰਾਜਸਥਾਨ: ਸੜਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ

ਜੈਪੁਰ: ਬੁੱਧਵਾਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਐੱਸ ਯੂ ਵੀ ਦੇ ਇੱਕ ਟਰੱਕ ਨਾਲ ਟਕਰਾਉਣ ਦੌਰਾਨ ਅੱਗ ਲੱਗਣ ਕਾਰਨ ਚਾਰ ਜਣਿਆ ਦੀ ਸੜਣ ਕਾਰਨ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਬੁੱਧਵਾਰ ਰਾਤ ਨੂੰ ਸਾਦਾ ਪਿੰਡ…
ਦੋ ਦਿਨਾਂ ਦੀ ਖਿੱਚੋਤਾਣ ਪਿੱਛੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ

ਦੋ ਦਿਨਾਂ ਦੀ ਖਿੱਚੋਤਾਣ ਪਿੱਛੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ

ਚੰਡੀਗਡ਼੍ਹ: ਪੰਜਾਬ ਪੁਲੀਸ ਨੇ ਰਾਜ ਸਭਾ ਦੀ ਉਪ ਚੋਣ ’ਚ ਨਿੱਤਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਆਖ਼ਰਕਾਰ ਦੋ ਦਿਨਾਂ ਦੀ ਖਿੱਚੋਤਾਣ ਮਗਰੋਂ ਅੱਜ ਗ੍ਰਿਫ਼ਤਾਰ ਕਰ ਲਿਆ। ਚੰਡੀਗੜ੍ਹ ਪੁਲੀਸ ਨੇ ਚਤੁਰਵੇਦੀ ਨੂੰ ਪਨਾਹ ਦਿੱਤੀ ਹੋਈ ਸੀ ਅਤੇ ਉਹ ਉਸ ਨੂੰ ਪੰਜਾਬ ਪੁਲੀਸ ਹਵਾਲੇ…
ਨਿਵੇਸ਼ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਸ਼ੁਰੂਆਤੀ ਵਪਾਰ ਵਿੱਚ ਉਛਾਲ

ਨਿਵੇਸ਼ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਸ਼ੁਰੂਆਤੀ ਵਪਾਰ ਵਿੱਚ ਉਛਾਲ

ਮੁੰਬਈ: ਅਮਰੀਕੀ ਫੈਡਰਲ ਰੇਟ ਕੱਟ ਦੀਆਂ ਉਮੀਦਾਂ ਵਿਚਾਲੇ ਵਿਸ਼ਵ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਉਛਾਲ ਆਇਆ। ਸ਼ੁਰੂਆਤੀ ਵਪਾਰ ਦੌਰਾਨ ਤਾਜ਼ਾ ਵਿਦੇਸ਼ੀ ਫੰਡਾਂ ਦੇ ਨਿਵੇਸ਼ ਨੇ ਵੀ ਬਾਜ਼ਾਰ ਦੇ ਉਤਸ਼ਾਹ ਨੂੰ…
ਆਲੋਚਨਾ ਦੀ ਥਾਂ ਸੰਕਟ ਸਮੇਂ ਲੋਕਾਂ ਦੀ ਮਦਦ ਕਰਨਾ ਜ਼ਰੂਰੀ: ਮਮਤਾ

ਆਲੋਚਨਾ ਦੀ ਥਾਂ ਸੰਕਟ ਸਮੇਂ ਲੋਕਾਂ ਦੀ ਮਦਦ ਕਰਨਾ ਜ਼ਰੂਰੀ: ਮਮਤਾ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉੱਤਰੀ ਬੰਗਾਲ ਵਿੱਚ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਲੋਕਾਂ ਵਾਸਤੇ ਸੂਬੇ ਦੇ ਰਾਹਤ ਤੇ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ਦੀ ਸਿਰਫ਼ ਆਲੋਚਨਾ ਕਰਨ ਦੀ ਬਜਾਏ ਸਾਰਿਆਂ ਨੂੰ ਸੰਕਟ ’ਚ ਘਿਰੇ ਲੋਕਾਂ…
Explainer: ਦੁਨੀਆਂ ਹਰ ਸਾਲ 57 ‘ਸੁਪਰਹੌਟ’ ਦਿਨਾਂ ਦਾ ਸਾਹਮਣਾ ਕਰਨ ਵੱਲ

Explainer: ਦੁਨੀਆਂ ਹਰ ਸਾਲ 57 ‘ਸੁਪਰਹੌਟ’ ਦਿਨਾਂ ਦਾ ਸਾਹਮਣਾ ਕਰਨ ਵੱਲ

ਵਾਸ਼ਿੰਗਟਨ: ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਦੁਨੀਆਂ ਇਸ ਸਦੀ ਦੇ ਅੰਤ ਤੱਕ ਹਰ ਸਾਲ ਲਗਪਗ ਦੋ ਮਹੀਨਿਆਂ ਦੇ ਖ਼ਤਰਨਾਕ 'ਸੁਪਰਹੌਟ' ਦਿਨਾਂ ਦਾ ਸਾਹਮਣਾ ਕਰਨ ਦੇ ਰਾਹ ’ਤੇ ਹੈ, ਜਿਸ ਵਿੱਚ ਸਭ ਤੋਂ ਵੱਧ ਕਾਰਬਨ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਨਾਲੋਂ…

ਮੱਧ ਚਿਲੀ ਨੇੜੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.5

ਚਿੱਲੀ: ਮੱਧ ਚਿੱਲੀ ਦੇ ਤੱਟ ਨੇੜੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.5 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਸਾਂਝੀ ਕਰਦਿਆਂ ਕਿਹਾ ਕਿ ਅੱਜ ਮੱਧ ਚਿਲੀ ਦੇ ਤੱਟ ਨੇੜੇ…
Pakistan and Afghanistan Ceasefire : ਅਸਥਾਈ ਜੰਗਬੰਦੀ ਲਈ ਸਹਿਮਤ ਹੋਏ ਪਾਕਿਸਤਾਨ ਅਤੇ ਅਫਗਾਨਿਸਤਾਨ !

Pakistan and Afghanistan Ceasefire : ਅਸਥਾਈ ਜੰਗਬੰਦੀ ਲਈ ਸਹਿਮਤ ਹੋਏ ਪਾਕਿਸਤਾਨ ਅਤੇ ਅਫਗਾਨਿਸਤਾਨ !

ਇਸਲਾਮਾਬਾਦ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਟਕਰਾਅ ਹੁਣ ਖਤਮ ਹੋ ਗਿਆ ਹੈ। ਦੋਵੇਂ ਦੇਸ਼ 48 ਘੰਟਿਆਂ ਲਈ ਜੰਗਬੰਦੀ ’ਤੇ ਸਹਿਮਤ ਹੋਏ ਹਨ। ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪਾਂ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਇਨ੍ਹਾਂ ਝੜਪਾਂ…
ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ; ਸੋਨਾ ਖ਼ਰੀਦਣ ਲਈ ਕਤਾਰਾਂ ਲੱਗੀਆਂ

ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ; ਸੋਨਾ ਖ਼ਰੀਦਣ ਲਈ ਕਤਾਰਾਂ ਲੱਗੀਆਂ

ਸਿਡਨੀ: ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਖਰੀਦਦਾਰਾਂ ਦੀ ਸੋਨਾ ਖ਼ਰੀਦਣ ਲਈ ਦੁਕਾਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਦੇਖਣ ਨੂੰ ਮਿਲੀਆਂ। ਸਿਡਨੀ ਵਿੱਚ ਸੋਨੇ ਦੀ ਵੱਡੀ ਦੁਕਾਨ ਆਸਟਰੇਲੀਅਨ ਬੁਲੀਅਨ ਕੰਪਨੀ (ਏਬੀਸੀ) ਵਿੱਚ ਸੋਨਾ ਖ਼ਰੀਦਣ ਲਈ ਗਾਹਕਾਂ…
IPS suicide case ਪਰਿਵਾਰ ਪੋਸਟ ਮਾਰਟਮ ਲਈ ਰਾਜ਼ੀ, ਸ਼ਾਮੀਂ 4 ਵਜੇ ਹੋਵੇਗਾ ਸਸਕਾਰ

IPS suicide case ਪਰਿਵਾਰ ਪੋਸਟ ਮਾਰਟਮ ਲਈ ਰਾਜ਼ੀ, ਸ਼ਾਮੀਂ 4 ਵਜੇ ਹੋਵੇਗਾ ਸਸਕਾਰ

ਚੰਡੀਗਡ਼੍ਹ: ਆਈਪੀਐਸ ਵਾਈ ਪੂਰਨ ਕੁਮਾਰ ਦਾ ਪਰਿਵਾਰ 8 ਦਿਨਾਂ ਬਾਅਦ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ। ਪੁਲੀਸ ਅਧਿਕਾਰੀ ਦਾ ਸ਼ਾਮੀਂ 4 ਵਜੇ ਸਸਕਾਰ ਕੀਤਾ  ਜਾਵੇਗਾ। ਪੁਲੀਸ ਅਧਿਕਾਰੀ ਦੀ ਆਈਏਐੱਸ ਪਤਨੀ ਅਮਨੀਤ ਪੀ.ਕੁਮਾਰ ਤੇ ਦੋ ਧੀਆਂ ਲਾਸ਼ ਦੀ…
ਸੰਦੀਪ ਕੁਮਾਰ ਦੇ ਪੋਸਟਮਾਰਟਮ ਬਾਰੇ ਜਮੂਦ ਬਰਕਰਾਰ, ਪਰਿਵਾਰ ਐੱਫਆਈਆਰ ਦਰਜ ਕਰਨ ’ਤੇ ਬਜ਼ਿੱਦ

ਸੰਦੀਪ ਕੁਮਾਰ ਦੇ ਪੋਸਟਮਾਰਟਮ ਬਾਰੇ ਜਮੂਦ ਬਰਕਰਾਰ, ਪਰਿਵਾਰ ਐੱਫਆਈਆਰ ਦਰਜ ਕਰਨ ’ਤੇ ਬਜ਼ਿੱਦ

ਰੋਹਤਕ: ਹਰਿਆਣਾ ਪੁਲੀਸ ਦੇ ਏਐੱਸਆਈ ਸੰਦੀਪ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ, ਪੋਸਟਮਾਰਟਮ ਨੂੰ ਲੈ ਕੇ ਇੱਕ ਜਮੂਦ ਬਣਿਆ ਹੋਇਆ ਹੈ। ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸੰਦੀਪ ਦੇ ਖ਼ੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ…
ਏ ਡੀ ਜੀ ਪੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ

ਏ ਡੀ ਜੀ ਪੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ

ਚੰਡੀਗਡ਼੍ਹ: ਏ ਡੀ ਜੀ ਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ’ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਮਰਹੂਮ ਏ ਡੀ ਜੀ ਪੀ ਦਾ ਪੋਸਟਮਾਰਟਮ ਕਰਾਉਣ ਦੀ ਮੰਗ ’ਤੇ ਚੰਡੀਗੜ੍ਹ ਪੁਲੀਸ ਜ਼ਿਲ੍ਹਾ ਅਦਾਲਤ ਪਹੁੰਚ ਗਈ ਕਿਉਂਕਿ ਪਰਿਵਾਰ ਵੱਲੋਂ ਪੋਸਟਮਾਰਟਮ ਲਈ…
ਕੈਨੇਡਾ: ਐਡਮਿੰਟਨ ਵਿਚ ਪੋਸਤ ਦੀ ਗ਼ੈਰਕਾਨੂੰਨੀ ਖੇਤੀ ਕਰਦੇ ਚਾਰ ਪੰਜਾਬੀ ਕਾਬੂ

ਕੈਨੇਡਾ: ਐਡਮਿੰਟਨ ਵਿਚ ਪੋਸਤ ਦੀ ਗ਼ੈਰਕਾਨੂੰਨੀ ਖੇਤੀ ਕਰਦੇ ਚਾਰ ਪੰਜਾਬੀ ਕਾਬੂ

ਵੈਨਕੂਵਰ: ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ ਚਾਰ ਪੰਜਾਬੀਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਖੇਤਾਂ ’ਚੋਂ ਪੋਸਤ ਦੇ ਪਲੇ ਹੋਏ 60 ਹਜ਼ਾਰ ਬੂਟੇ ਵੀ ਜ਼ਬਤ ਕੀਤੇ ਹਨ। ਇਹ ਪੂਰਾ ਮਾਮਲਾ ਉਦੋਂ…
ਕੇਂਦਰੀ ਖੇਤੀ ਮੰਤਰੀ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਿਆ

ਕੇਂਦਰੀ ਖੇਤੀ ਮੰਤਰੀ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਿਆ

ਲੁਧਿਆਣਾ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੱਥੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਨਾਲ ਹੀ ਹੜ੍ਹ ਪੀੜਤਾਂ ਨੂੰ ਨੁਕਸਾਨੇ ਗਏ ਘਰਾਂ ਲਈ ਮੁਆਵਜ਼ੇ ਦੇ ਚੈੱਕ ਵੰਡੇ। ਖੇਤੀਬਾੜੀ ਮੰਤਰੀ ਨੇ ਸੂਬੇ ’ਚ ਹੜ੍ਹਾਂ ਕਾਰਨ ਨੁਕਸਾਨੇ 36 ਹਜ਼ਾਰ ਤੋਂ ਵੱਧ ਘਰਾਂ…
ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਕੁੱਝ ਦੇਸ਼: ਰਾਜਨਾਥ

ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਕੁੱਝ ਦੇਸ਼: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੁੱਝ ਦੇਸ਼ ਕੌਮਾਂਤਰੀ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ; ਕਈ ਹੋਰ ਦੇਸ਼ ਖ਼ੁਦ ਦੇ ਨਿਯਮ ਬਣਾਉਣਾ ਚਾਹੁੰਦੇ ਹਨ ਅਤੇ ਅਗਲੀ ਸਦੀ ਵਿੱਚ ਆਪਣੀ ਪ੍ਰਭੂਸੱਤਾ ਕਾਇਮ ਕਰਨਾ ਚਾਹੁੰਦੇ ਹਨ। ਭਾਰਤ ਪੁਰਾਣੇ ਪੈ…
ਜੈਸਲਮੇਰ ਤੋਂ ਜੋਧਪੁਰ ਜਾ ਰਹੀ ਏਸੀ ਬੱਸ ’ਚ ਅੱਗ; 20 ਹਲਾਕ; 16 ਜ਼ਖ਼ਮੀ

ਜੈਸਲਮੇਰ ਤੋਂ ਜੋਧਪੁਰ ਜਾ ਰਹੀ ਏਸੀ ਬੱਸ ’ਚ ਅੱਗ; 20 ਹਲਾਕ; 16 ਜ਼ਖ਼ਮੀ

ਜੈਸਲਮੇਰ: ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਥਾਈਆਤ ਪਿੰਡ ਦੇ ਨੇੜੇ ਅੱਗ ਲੱਗ ਗਈ। ਜੈਸਲਮੇਰ ਦੇ ਐਡੀਸ਼ਨਲ ਐਸ ਪੀ ਕੈਲਾਸ਼ ਧਨ ਅਨੁਸਾਰ ਇਸ ਘਟਨਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਦੌਰਾਨ ਜ਼ਖਮੀਆਂ ਨੂੰ…
ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ 100 ਤੋਂ ਵੱਧ ਜਵਾਨਾਂ ਦੀ ਮੌਤ ਹੋਈ: ਲੈਫਟੀਨੈਂਟ ਜਨਰਲ ਰਾਜੀਵ ਘਈ

ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ 100 ਤੋਂ ਵੱਧ ਜਵਾਨਾਂ ਦੀ ਮੌਤ ਹੋਈ: ਲੈਫਟੀਨੈਂਟ ਜਨਰਲ ਰਾਜੀਵ ਘਈ

ਨਵੀਂ ਦਿੱਲੀ: ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਅਪ੍ਰੇਸ਼ਨ (ਡੀਜੀਐਮਓ) ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਅੱਜ ਕਿਹਾ ਕਿ ਪਾਕਿਸਤਾਨ ਨੇ ਅਪ੍ਰੇਸ਼ਨ ਸਿੰਧੂਰ ਦੌਰਾਨ ਕੰਟਰੋਲ ਰੇਖਾ ਦੇ ਨਾਲ 100 ਤੋਂ ਵੱਧ ਫੌਜੀ ਜਵਾਨ ਗੁਆ ​​ਦਿੱਤੇ। ਸ੍ਰੀ ਘਈ ਨੇ ਦੇਸ਼ ਦੀ ਫੌਜ…
ਭਾਰਤ ਵਿੱਚ ਏ ਆਈ ਹੱਬ ਬਣਾਏਗੀ ਗੂਗਲ

ਭਾਰਤ ਵਿੱਚ ਏ ਆਈ ਹੱਬ ਬਣਾਏਗੀ ਗੂਗਲ

ਨਵੀਂ ਦਿੱਲੀ: ਤਕਨੀਕੀ ਖੇਤਰ ਦੀ ਵੱਡੀ ਕੰਪਨੀ ਗੂਗਲ ਨੇ ਅੱਜ ਕਿਹਾ ਕਿ ਉਹ ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਮਸਨੂਈ ਬੌਧਿਕਤਾ (ਏ ਆਈ) ਹੱਬ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਨਿਵੇਸ਼ ਕਰੇਗੀ। ਇਸ ਵਿੱਚ ਅਡਾਨੀ ਗਰੁੱਪ ਨਾਲ…
ਪੁਰਾਣੇ ਝਗੜੇ ਤੇ ਨਫ਼ਰਤਾਂ ਪਿੱਛੇ ਛੱਡਣ ਦਾ ਸਮਾਂ: ਟਰੰਪ

ਪੁਰਾਣੇ ਝਗੜੇ ਤੇ ਨਫ਼ਰਤਾਂ ਪਿੱਛੇ ਛੱਡਣ ਦਾ ਸਮਾਂ: ਟਰੰਪ

ਸ਼ਰਮ ਅਲ-ਸ਼ੇਖ: ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਗਾਜ਼ਾ ਦੇ ਭਵਿੱਖ ਬਾਰੇ ਆਲਮੀ ਸਿਖਰ ਸੰਮੇਲਨ ਦੌਰਾਨ ਮੱਧ ਪੂਰਬ ’ਚ ਸਦਭਾਵਨਾ ਦੇ ਨਵੇਂ ਦੌਰ ਦਾ ਸੱਦਾ ਦਿੱਤਾ। ਉਨ੍ਹਾਂ ਹਮਾਸ ਨਾਲ ਅਮਰੀਕਾ ਦੀ ਸਾਲਸੀ ’ਚ ਹੋਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਇਜ਼ਰਾਈਲ ਦਾ…