ਨਵੀਂ ਦਿੱਲੀ: ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ (ਡਿਕਲੇਅਰ) ਐਲਾਨ ਦਿੱਤੀ। ਭਾਰਤ ਦੀ ਪਾਰੀ ਵਿੱਚ ਯਸ਼ਸਵੀ ਜੈਸਵਾਲ (258 ਗੇਂਦਾਂ ‘ਤੇ 175 ਦੌੜਾਂ) ਅਤੇ ਕਪਤਾਨ ਸ਼ੁਭਮਨ ਗਿੱਲ (196 ਗੇਂਦਾਂ ‘ਤੇ ਨਾਬਾਦ 129 ਦੌੜਾਂ) ਨੇ ਸੈਂਕੜੇ ਜੜੇ, ਜਦੋਂ ਕਿ ਸਾਈ ਸੁਦਰਸ਼ਨ (87) ਨੇ ਅਰਧ ਸੈਂਕੜਾ ਬਣਾਇਆ। ਇਸ ਦੌਰਾਨ ਵੈਸਟਇੰਡੀਜ਼ ਵੱਲੋਂ ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰੀਕਨ (98 ਦੌੜਾਂ ਦੇ ਕੇ ਤਿੰਨ ਵਿਕਟਾਂ) ਸਭ ਤੋਂ ਵਧੀਆ ਗੇਂਦਬਾਜ਼ ਰਹੇ।
Posted inNews
India VS West Indies:ਐਡ- ਭਾਰਤੀ ਟੀਮ ਨੇ 518 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨੀ

